ਕੇਜਰੀਵਾਲ ਨਵੀਂ ਦਿੱਲੀ ਤੋਂ ਲੜਨਗੇ ਚੋਣ
ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਦੇ ਵਲੋਂ ਬੁੱਧਵਾਰ ਨੂੰ 5ਵੀਂ ਲਿਸਟ ਜਾਰੀ ਕੀਤੀ ਗਈ। 8 ਉਮੀਦਵਾਰਾਂ ਦੀ ਲਿਸਟ ਵਿਚ 'ਆਪ' ਦੇ ਵਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਅਰਵਿੰਦ ਕੇਜਰੀਵਾਲ ਦਾ ਨਾਂ ਵੀ ਸ਼ਾਮਲ ਹੈ। ਉਹ ਪੁਰਾਣੀ ਸੀਟ ਨਵੀਂ ਦਿੱਲੀ ਤੋਂ ਚੋਣ ਲੜਨਗੇ। ਕੇਜਰੀਵਾਲ ਤੋਂ ਇਲਾਵਾ ਲਿਸਟ 'ਚ ਸੀਮਾਪੁਰੀ ਤੋਂ ਰਜਿੰਦਰ ਗੌਤਮ, ਗੋਕੁਲਪੁਰੀ ਤੋਂ ਫਤਿਹ ਸਿੰਘ, ਘੋਂਡਾ ਤੋਂ ਐੱਸ. ਡੀ. ਸ਼ਰਮਾ, ਨਜ਼ਫਗੜ੍ਹ ਤੋਂ ਕੈਲਾਸ਼ ਗਹਿਲੋਤ, ਅਖੋਲਾ ਤੋਂ ਅਮਨਤੁਲਾ ਖਾਂ, ਮੁੰਡਕਾ ਤੋਂ ਰਾਜਿੰਦਰ ਡਬਾਸ ਅਤੇ ਉਤਮ ਨਗਰ ਤੋਂ ਨਰੇਸ਼ ਬਾਲਿਆਨ ਦੇ ਨਾਂ ਵੀ ਸ਼ਾਮਲ ਹਨ। 'ਆਪ' ਦੇ ਵਲੋਂ ਹੁਣ ਤੱਕ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਚੋਂ 59 ਲੋਕਾਂ ਦੀ ਲਿਸਟ ਸਾਹਮਣੇ ਆ ਚੁੱਕੀ ਹੈ।
ਪਾਕਿ ਫੌਜੀਆਂ ਕੀਤੀ ਗੋਲੀਬੰਦੀ ਦੀ ਉਲੰਘਣਾ
NEXT STORY