ਬਾਗਪਤ- ਜ਼ਿਲੇ ਦੇ ਬੜੋਤ ਖੇਤਰ 'ਚ ਵੀਰਵਾਰ ਨੂੰ ਦੋ ਨੌਜਵਾਨਾਂ ਨੇ ਇਕ ਵਿਅਕਤੀ ਦੀ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੱਟੀ ਚੌਧਰਾਨ 'ਚ ਦਿਨਦਿਹਾੜੇ ਹੋਈ ਇਸ ਘਟਨਾ ਨਾਲ ਖੇਤਰ 'ਚ ਸਨਸਨੀ ਫੈਲ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਸੁਪਰਡੈਂਟ ਜਤਿੰਦਰ ਸ਼ਾਹੀ ਨੇ ਦੱਸਿਆ ਕਿ ਪੱਟੀ ਚੌਧਰਾਨ ਵਾਸੀ ਸਤਿਆਵੀਰ (42) ਘਰ 'ਚ ਮੋਟਰਸਾਈਕਲ 'ਤੇ ਦੋ ਨੌਜਵਾਨ ਆਏ। ਸਤਿਆਵੀਰ ਉਨ੍ਹਾਂ ਨੌਜਵਾਨਾਂ ਨੂੰ ਘਰ ਦੇ ਬਾਹਰ ਬਿਠਾ ਕੇ ਉਨ੍ਹਾਂ ਨਾਲ ਗੱਲ ਕਰ ਰਿਹਾ ਸੀ ਕਿ ਥੋੜੀ ਹੀ ਦੇਰ ਬਾਅਦ ਅਚਾਨਕ ਉਨ੍ਹਾਂ ਚੋਂ ਇਕ ਨੌਜਵਾਨ ਨੇ ਸਤਿਆਵੀਰ ਦੇ ਸੀਨੇ 'ਚ ਤਮੰਚਾ ਮਾਰ ਕੇ ਗੋਲੀ ਚਲਾ ਦਿੱਤੀ ਅਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੱਜ ਗਏ। ਸ਼ਾਹੀ ਨੇ ਦੱਸਿਆ ਕਿ ਇਸ ਘਟਨਾ 'ਚ ਸਤਿਆਵੀਰ ਦੀ ਮੌਤ ਹੋ ਗਈ। ਉਸ ਨੇ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਹੀ ਦੂਜਾ ਵਿਆਹ ਕਰ ਲਿਆ ਸੀ। ਘਟਨਾ 'ਚ ਪਹਿਲੀ ਪਤਨੀ ਦੇ ਪਰਿਵਾਰ ਦੇ ਲੋਕਾਂ 'ਤੇ ਸ਼ੱਕ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਲੱਗੀ ਹੈ।
ਮਾਏ ਜੇ ਮੈਨੂੰ ਵੇਚਣਾ ਹੀ ਸੀ ਤਾਂ ਫਿਰ ਜਨਮ ਹੀ ਕਿਉਂ ਦਿੱਤਾ...
NEXT STORY