ਕੇਰਲ- ਕ੍ਰਿਸਮਸ ਦੇ ਦਿਨ ਘੱਟ ਤੋਂ ਘੱਟ 58 ਲੋਕਾਂ ਨੇ ਦੋ ਮੰਦਰਾਂ 'ਚ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੀ ਪਹਿਲ 'ਤੇ ਹਿੰਦੂ ਧਰਮ ਅਪਣਾਇਆ, ਜਿਨਾਂ 'ਚ ਜ਼ਿਆਦਾਤਰ ਈਸਾਈ ਪਰਿਵਾਰਾਂ ਦੇ ਹਨ। ਵਿਹਿਪ ਦੇ ਜ਼ਿਲਾ ਪ੍ਰਧਾਨ ਬਾਲਚੰਦਨ ਪਿੱਲੈ ਨੇ ਕਿਹਾ ਕਿ 20 ਪਰਿਵਾਰਾਂ ਦੇ ਘੱਟ ਤੋਂ ਘੱਟ 42 ਮੈਂਬਰਾਂ ਨੇ ਹਿੰਦੂ ਧਰਮ ਨੂੰ ਅਪਣਾਇਆ, ਉੱਥੇ ਹੀ ਤਿਰਨਕਾਰਾ ਦੇ ਸ਼੍ਰੀ ਕ੍ਰਿਸ਼ਨ ਸਵਾਮੀ ਮੰਦਰ 'ਚ ਆਯੋਜਿਤ ਇਕ ਹੋਰ ਸਮਾਰੋਹ 'ਚ 16 ਲੋਕ ਹਿੰਦੂ ਬਣ ਗਏ। ਧਰਮ ਬਦਲਣ ਵਾਲਾ ਇਕ ਵਿਅਕਤੀ ਮੁਸਲਿਮ ਦੱਸਿਆ ਜਾਂਦਾ ਹੈ।
ਪਿੱਲੈ ਨੇ ਦੱਸਿਆ ਕਿ ਧਰਮ ਪਰਿਵਰਤਨ ਕਰਨ ਵਾਲੇ ਲੋਕ ਵਾਈਕੋਮ, ਕੁਮਾਰਕੱਮ ਅਤੇ ਕਾਂਜੀਰਾਪੱਲੀ ਦੇ ਹਨ ਅਤੇ ਉਹ ਆਪਣੀ ਇੱਛਾ ਮੁਤਾਬਕ ਹਿੰਦੂ ਧਰਮ 'ਚ ਆਏ।
ਹਵਸ 'ਚ ਅੰਨ੍ਹੇ ਦਰਿੰਦੇ ਨੇ ਛੋਟੀ ਬੱਚੀ ਨੂੰ ਬਣਾਇਆ ਆਪਣਾ ਸ਼ਿਕਾਰ
NEXT STORY