ਹਿਸਾਰ- ਧਰਮ ਦੇ ਨਾਂ 'ਤੇ ਚਲਾਏ ਜਾ ਰਹੇ ਸਤਲੋਕ ਆਸ਼ਰਮ ਮਾਮਲੇ ਨੂੰ ਲੈ ਕੇ ਇਕ ਵੱਡਾ ਖੁਲਾਸਾ ਹੋਇਆ ਹੈ। ਆਸ਼ਰਮ ਨੂੰ ਚਲਾਉਣ ਵਾਲੇ ਸੰਤ ਰਾਮਪਾਲ ਦੀਆਂ ਤਿਜੌਰੀਆ ਦੀ ਭਾਲ ਕਰ ਚੁੱਕੀ ਪੁਲਸ ਹੁਣ ਰਾਮਪਾਲ ਦੀ ਸਭ ਤੋਂ ਖਾਸ ਸੇਵਿਕਾ ਦੇ ਖਾਤਿਆਂ ਦੀ ਵੀ ਛਾਣਬੀਨ ਕਰ ਚੁੱਕੀ ਹੈ। ਬਬੀਤਾ ਦੇ ਖਾਤਿਆਂ ਤੋਂ ਸਭ ਤੋਂ ਵਧ ਮਾਲ ਮਿਲਿਆ ਹੈ। ਬਰਵਾਲਾ ਵਿਚ ਬਬੀਤਾ ਦੇ ਨਾਂ ਵੱਖ-ਵੱਖ ਪੰਜ ਅਕਾਊਂਟ ਖੋਲੇ ਗਏ ਸਨ, ਜਿਨਾਂ ਵਿਚ ਤਕਰੀਬਨ ਸਾਢੇ ਤਿੰਨ ਲੱਖ ਰੁਪਏ ਪੁਲਸ ਨੂੰ ਮਿਲੇ ਹਨ। ਇਸ ਤੋਂ ਇਲਾਵਾ ਪੁਲਸ ਨੇ ਬਬੀਤਾ ਦੇ ਘਰ ਤੋਂ 8 ਲੱਖ ਰੁਪਏ ਦੀ ਬਰਾਦਮਗੀ ਕੀਤੀ ਗਈ।
ਪੁਲਸ ਵਲੋਂ ਕੀਤੀ ਗਈ ਜਾਂਚ ਵਿਚ ਬਬੀਤਾ ਦੇ ਪਿਤਾ ਬਲਜੀਤ ਦੇ ਖਾਤੇ 'ਚ ਵੀ ਇਕ ਲੱਖ 53 ਹਜ਼ਾਰ ਰੁਪਏ ਮਿਲੇ ਹਨ। ਪੁਲਸ ਵਲੋਂ ਹਾਈਕੋਰਟ 'ਚ ਪੇਸ਼ ਕੀਤੀ ਗਈ ਰਿਪੋਰਟ 'ਚ ਰਾਮਪਾਲ ਦੀ ਪੂਰੀ ਜਾਇਦਾਦ ਅਤੇ ਬੈਂਕ ਖਾਤਿਆਂ ਦਾ ਬਿਊਰਾ ਦਿੱਤਾ ਗਿਆ ਹੈ। ਇਸ ਵਿਚ ਵੱਖ-ਵੱਖ ਟਰੱਸਟ ਦੇ ਨਾਂ, ਖਾਤੇ ਅਤੇ ਬਬੀਤਾ ਦੇ ਨਾਂ ਖਾਤੇ ਹਨ। ਪੁਲਸ ਨੇ ਰਿਪੋਰਟ 'ਚ ਖੁਲਾਸਾ ਕੀਤਾ ਹੈ ਕਿ ਰਾਮਪਾਲ ਬਰਵਾਲਾ 'ਚ ਵੀ ਜ਼ਮੀਨ ਖਰੀਦਣਾ ਚਾਹੁੰਦਾ ਸੀ। ਪੁਲਸ ਨੇ ਰਾਮਪਾਲ ਦੀ ਵੱਖ-ਵੱਖ ਟਰੱਸਾਂ ਦੀ ਪ੍ਰਾਪਰਟੀ ਦੀ ਰਿਪੋਰਟ ਵੀ ਦਿੱਤੀ ਹੈ।
ਜਦੋਂ ਮਨਚਲਿਆਂ ਨੇ ਚੱਲਦੀ ਬੱਸ 'ਚ ਲਾਹੀ ਲੜਕੀ ਦੀ ਚੁੰਨੀ (ਵੀਡੀਓ)
NEXT STORY