ਕਾ ਕੋ ਜਰੈ ਕਾਹਿ ਹੋਇ ਹਾਨਿ॥
ਨਟ ਵਟ ਖੇਲੈ ਸਾਰਿਗਪਾਨਿ ॥
ਕਬੀਰ ਜੀ ਕਿਰਪਾ ਕਰਕੇ ਸਮਝਾ ਰਹੇ ਹਨ, ਜੋ ਮਨੁੱਖ ਉਸ ਮਾਲਕ ਦੀ ਭਗਤੀ ਵਿਚ ਲੀਨ ਹੁੰਦੇ ਹਨ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਸੇ ਦਾ ਵੀ ਨਾ ਕੁਝ ਸੜਦਾ ਹੈ ਅਤੇ ਨਾ ਹੀ ਨੁਕਸਾਨ ਕੋਈ ਹੁੰਦਾ ਹੈ। ਅਕਾਲ ਪੁਰਖ ਪ੍ਰਮਾਤਮਾ ਸਭ ਭੇਸਾਂ ਵਿਚ ਆਪ ਹੀ ਖੇਡ ਰਿਹਾ ਹੈ। ਕਿਤੇ ਆਪ ਹੀ ਨੁਕਸਾਨ ਕਰ ਰਿਹਾ ਹੈ ਤੇ ਕਿਤੇ ਆਪਣਾ ਨੁਕਸਾਨ ਆਪ ਹੀ ਸਹਿ ਰਿਹਾ ਹੈ।
ਕਹੁ ਕਬੀਰ ਅਖਰ ਦੁਇ ਭਾਖਿ
ਹੋਇਗਾ ਖਸਮੁ 3 ਲੇਇਗਾ ਰਾਖਿ॥3॥33॥
ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ ਆਪਣੇ ਆਪ ਰਾਹੀਂ ਕਿ ਹੇ ਕਬੀਰ ਤੂੰ ਇਕ ਇਹ ਨਿੱਕੀ ਜਿਹੀ ਗੱਲ ਯਾਦ ਰੱਖ ਲੈ ਕਿ ਜਿਥੇ ਲੋੜ ਪਏਗੀ, ਉਹ ਮਾਲਕ ਆਪ ਹੀ ਤੈਨੂੰ ਬਚਾ ਲਵੇਗਾ, ਭਾਵ ਰੱਖ ਲਵੇਗਾ ਕਿਉਂਕਿ ਕੋਈ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ। ਸਾਰੀ ਖੇਡ ਮਾਲਕ ਦੀ ਆਪਣੀ ਹੈ। ਇਹ ਸਿਰਫ ਸਿਮਰਨੁ ਦੀ ਬਰਕਤ ਨਾਲ ਹੀ ਪਤਾ ਲੱਗਦਾ ਹੈ।
- ਬਾਬਾ ਸੁਖਬੀਰ ਸਿੰਘ ਖਾਲਸਾ