ਪੁਣੇ- ਸਰਕਾਰ ਨੇ ਬੈਂਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ 'ਤੇ ਕਿਸੇ ਤਰ੍ਹਾਂ ਦੇ ਰਲੇਵੇਂ ਦੇ ਲਈ ਜ਼ੋਰ ਨਹੀਂ ਪਾਵੇਗੀ ਅਤੇ ਰਲੇਵੇਂ ਅਤੇ ਐਕਵਾਇਰ ਕਰਨ ਦੇ ਬਾਰੇ 'ਚ ਕੋਈ ਫੈਸਲਾ ਬੈਂਕਾਂ ਨੂੰ ਖੁਦ ਕਰਨਾ ਹੋਵੇਗਾ।
ਵਿੱਤੀ ਸਕੱਤਰ ਹਸਮੁਖ ਅਧੀਆ ਨੇ ਕਿਹਾ ਕਿ ਸਰਕਾਰ ਸਿਰਫ ਬੈਂਕਾਂ ਨੂੰ ਰਲੇਵੇਂ ਦੀ ਸੰਭਾਵਨਾ ਦੇ ਬਾਰੇ 'ਚ 'ਸੰਵੇਦਨਸ਼ੀਲ' ਕਰੇਗੀ ਅਤੇ ਜੇਕਰ ਕੋਈ ਉਨ੍ਹਾਂ ਦੇ ਬੋਰਡ ਨੂੰ ਮਜ਼ਬੂਤ ਕਰਨ ਦੇ ਕਿਸੇ ਵੀ ਸੌਦੇ ਵਿਚ ਸ਼ਾਮਲ ਹੋਣ ਦਾ ਫੈਸਲਾ ਕਰਦਾ ਹੈ ਤਾਂ ਉਨ੍ਹਾਂ ਨੂੰ ਜ਼ਰੂਰੀ ਮਨਜ਼ੂਰੀਆਂ ਦੇ ਲਈ ਸਰਕਾਰ ਨਾਲ ਸੰਪਰਕ ਕਰਨਾ ਹੋਵੇਗਾ। ਅਧੀਆ ਨੇ ਇੱਥੇ 2 ਰੋਜ਼ਾ ਸੰਮੇਲਨ ਗਿਆਨ ਸੰਗਮ ਦੀ ਸਮਾਪਤੀ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਬੈਂਕਾਂ ਦੀ ਰਾਏ ਹੈ ਕਿ ਇਸ ਦੇ ਬਾਰੇ ਵਿਚ ਅਜੇ ਫੈਸਲਾ ਉਨ੍ਹਾਂ ਦੇ ਬੋਰਡ ਹੀ ਕਰਨ। ਇਹ ਬੈਂਕਾਂ ਦੀ ਰਾਏ ਹੈ ਕਿ ਜਿਸ ਦਾ ਸਰਕਾਰ ਆਦਰ ਕਰਦੀ ਹੈ। ਅਸੀਂ ਉਨ੍ਹਾਂ ਨੂੰ ਇਹ ਕਰੋ ਜਾਂ ਉਹ ਕਰੋ ਦਾ ਨਿਰਦੇਸ਼ ਨਹੀਂ ਦੇਣਾ ਚਾਹੁੰਦੇ।
ਉਥਲ-ਪੁਥਲ ਭਰੇ ਹਫਤੇ 'ਚ ਸੋਨੇ-ਚਾਂਦੀ 'ਚ ਗਿਰਾਵਟ
NEXT STORY