ਨਵੀਂ ਦਿੱਲੀ- ਚੀਨ ਦੀ ਸਮੀਰਟਫੋਨ ਮੇਕਰ ਕੰਪਨੀ ਜਿਓਮੀ ਲਈ ਸਾਲ 2014 ਵਧੀਆ ਰਿਹਾ। ਤਮਾਮ ਵਿਵਾਦਾਂ ਦੇ 'ਚ ਦੁਨੀਆ ਭਰ ਖਾਸ ਕਰਕੇ ਭਾਰਤੀ ਬਾਜ਼ਾਰ 'ਚ ਕੰਪਨੀ ਦੇ ਐਮ.ਆਈ. ਅਤੇ ਰੈਡਮੀ ਫੋਨ ਨੂੰ ਹੱਥੋ-ਹੱਥ ਲਿਆ ਗਿਆ, ਉਥੇ ਹੁਣ 2015 'ਚ ਕੰਪਨੀ ਬਜਟ ਸੈਗਮੈਂਟ 'ਚ ਵੱਡਾ ਧਮਾਕਾ ਕਰਨ ਦੀ ਤਿਆਰੀ 'ਚ ਹੈ।
ਜਿਓਮੀ ਜਲਦੀ ਹੀ ਰੈਡਮੀ 2ਐਸ ਲਾਂਚ ਕਰਨ ਵਾਲੀ ਹੈ। ਜੋ ਰੈਡਮੀ 1 ਐਸ ਦਾ ਅਪਗ੍ਰੇਡ ਵਰਜ਼ਨ ਹੋਵੇਗਾ। ਹਾਲ ਹੀ 'ਚ ਫੋਨ ਦੇ ਫੀਚਰਸ ਅਤੇ ਫੋਟੋ ਲੀਕ ਹੋਈ ਹੈ। ਇਸ ਫੋਨ ਦੀ ਸਿੱਧੀ ਟੱਕਰ ਬਾਜ਼ਾਰ 'ਚ ਪੈਠ ਬਣਾ ਚੁੱਕੀ ਮੋਟੋ ਜੀ 2 ਨਾਲ ਹੋਣ ਵਾਲੀ ਹੈ। ਲੀਕ ਹੋਈ ਖਬਰਾਂ ਅਨੁਸਾਰ ਜਿਓਮੀ ਦੇ ਇਸ ਨਵੇਂ ਫੋਨ 'ਚ 4.7 ਇੰਚ ਦੀ ਡਿਸਪਲੇ ਲੱਗਾ ਹੋਇਆ ਹੈ, ਜਦਕਿ ਇਹ ਐਲ.ਈ.ਟੀ. ਯਾਨੀ 4ਜੀ ਟੈਕਨਾਲੋਜੀ ਨਾਲ ਲੈਸ ਹੋਵੇਗਾ। ਰੈਡਮੀ 1ਐਸ ਦੀ ਤਰ੍ਹਾਂ ਇਹ ਨਵਾਂ ਫੋਮ ਵੀ ਐਂਡਰਾਇਡ ਫੈਮਲੀ ਨਾਲ ਹੋਵੇਗਾ ਅਤੇ ਇਹ ਐਂਡਰਾਇਡ 4.4.4 'ਤੇ ਆਧਾਰਿਤ ਹੋਵੇਗਾ।
ਇਸ 'ਚ 4.7 (720 ਪੀ) ਡਿਸਪਲੇ, 1.2 ਗੀਗਾਹਾਰਟਜ਼ ਕਨਾਡ ਕੋਰ ਸਨੈਪਡਰੈਗਨ 410 ਪ੍ਰੋਸੈਸਰ, 1 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਮੈਮੋਰੀ, 8 ਮੈਗਾਪਿਕਸਲ ਰਿਅਰ ਕੈਮਰਾ, 2 ਮੈਗਾਪਿਕਸਲ ਫਰੰਟ ਕੈਮਰਾ, ਭਾਰ 132 ਗ੍ਰਾਮ ਹੈ।
ਸਰਕਾਰ 36 ਐੱਫ.ਡੀ.ਆਈ. ਪ੍ਰਸਤਾਵਾਂ 'ਤੇ 22 ਜਨਵਰੀ ਨੂੰ ਵਿਚਾਰ ਕਰੇਗੀ
NEXT STORY