ਮੁੰਬਈ- ਰਿਲਾਇੰਸ ਕੈਪੀਟਲ ਨੇ ਆਪਣੇ ਮਿਊਚੁਅਲ ਫੰਡ ਅਤੇ ਸਕਿਓਰਿਟੀ ਬਾਜ਼ਾਰ 'ਚ ਹੋਰ ਜ਼ਿਆਦਾ ਵਾਧੇ ਦਾ ਵਿਸ਼ਵਾਸ ਜਤਾਉਂਦੇ ਹੋਏ ਉਮੀਦ ਜਤਾਈ ਕਿ ਇਸ ਸਾਲ (2015) ਉਸ ਦੇ ਜੀਵਨ ਬੀਮਾ ਕਾਰੋਬਾਰ ਨਾਲ ਵੀ ਚੰਗਾ ਵਾਧਾ ਦਰਜ ਹੋਵੇਗਾ।
ਰਿਲਾਇੰਸ ਕੈਪੀਟਲ ਦੇ ਸੀ.ਈ.ਓ. ਸੈਮ ਘੋਸ਼ ਦੇ ਮੁਤਾਬਕ ਕੰਪਨੀ ਨੂੰ ਇਸ ਸਾਲ ਆਮ ਬੀਮਾ ਉੱਦਮ 'ਚ ਵੀ ਚੰਗਾ ਵਾਧਾ ਦਰਜ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ 2014 ਦਾ ਸਾਲ ਮਿਊਚੁਅਲ ਫੰਡ ਅਤੇ ਬ੍ਰੋਕਰੇਜ ਕਾਰੋਬਾਰ ਦੇ ਲਈ ਬਹੁਤ ਚੰਗਾ ਰਿਹਾ ਜਦੋਂਕਿ ਜੀਵਨ ਬੀਮਾ ਬਲਾਕ ਵਿਚ ਵਾਧਾ ਕੁਲ ਮਿਲਾ ਕੇ ਸਥਿਰ ਰਿਹਾ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਮਿਊਚੁਅਲ ਫੰਡ ਅਤੇ ਬ੍ਰੋਕਿੰਗ ਕਾਰੋਬਾਰ ਵਿਚ ਵਾਧਾ ਘੱਟ ਬਣੇ ਰਹਿਣ ਦੀ ਉਮੀਦ ਹੈ ਜਦੋਂਕਿ ਜੀਵਨ ਬੀਮਾ ਕਾਰੋਬਾਰ 'ਚ ਵਾਧਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ 2015 'ਚ ਆਮ ਬੀਮਾ ਕਾਰੋਬਾਰ 'ਚ ਤੇਜ਼ ਵਾਧਾ ਹੋਣਾ ਚਾਹੀਦਾ ਹੈ।
ਨਵਾਂ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ 38,000 ਕੰਪਨੀਆਂ ਗਠਿਤ
NEXT STORY