ਕੋਲਕਾਤਾ- ਟਾਟਾ ਕੈਮੀਕਲਸ ਨੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਔਸ਼ਧੀ ਗੁਣਾਂ ਵਾਲੇ ਖਾਧ ਉਤਪਾਦਾਂ ਨੂੰ ਪੇਸ਼ ਕਰਨ ਦੀ ਯੋਜਨਾ ਬਣਾਈ ਹੈ ਅਤੇ ਇਸ ਦਿਸ਼ਾ 'ਚ ਕੰਪਨੀ ਛੇਤੀ ਹੀ 50 ਕਰੋੜ ਰੁਪਏ ਦਾ ਪਲਾਂਟ ਚਾਲੂ ਕਰਨ ਜਾ ਰਹੀ ਹੈ।
ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁਰੂਆਤ 'ਚ ਅਸੀਂ ਥੋਕ 'ਚ ਇਨ੍ਹਾਂ ਉਤਪਾਦਾਂ ਦੀ ਵਿਕਰੀ ਕਰਾਂਗੇ ਅਤੇ ਭਵਿੱਖ 'ਚ ਇਨ੍ਹਾਂ ਦੀ ਪ੍ਰਚੂਨ ਵਿਕਰੀ ਕਰਨ ਦੀ ਸਾਡੀ ਯੋਜਨਾ ਹੈ।
ਉਨ੍ਹਾਂ ਕਿਹਾ ਕਿ ਪਲਾਂਟ ਦੀ ਸ਼ੁਰੂਆਤੀ ਸਮਰਥਾ ਸਾਲਾਨਾ 300 ਟਨ ਦੀ ਹੋਵੇਗੀ ਜਿਸ ਨੂੰ ਵਧਾ ਕੇ 1,000 ਟਨ 'ਤੇ ਪਹੁੰਚਾਇਆ ਜਾਵੇਗਾ। ਪੌਸ਼ਟਿਕ ਅਤੇ ਔਸ਼ਧੀ ਗੁਣਾਂ ਵਾਲੇ ਉਤਪਾਦਾਂ ਦਾ ਭਾਰਤ 'ਚ ਬਾਜ਼ਾਰ 2018 ਤੱਕ ਚਾਰ ਅਰਬ ਡਾਲਰ 'ਤੇ ਪਹੁੰਚਣ ਦਾ ਅੰਦਾਜ਼ਾ ਹੈ।
ਹਾਲ ਹੀ 'ਚ ਕੰਪਨੀ ਨੇ ਕਿਹਾ ਸੀ ਕਿ ਇਸ ਦੇ ਕਾਰੋਬਾਰ 'ਚ ਖੇਤੀ ਅਤੇ ਪੌਸ਼ਟਿਕ ਤੱਤ ਵਾਲੇ ਉਤਪਾਦਾਂ ਦਾ ਯੋਗਦਾਨ 22 ਫੀਸਦੀ ਤੋਂ ਵੱਧ ਕੇ 50 ਫੀਸਦੀ ਪਹੁੰਚ ਜਾਵੇਗਾ। ਟਾਟਾ ਕੈਮੀਕਲਸ ਅਜਿਹੇ ਉਤਪਾਦਾਂ ਦੇ ਲਈ ਪ੍ਰਯੋਗਿਕ ਪੱਧਰ 'ਤੇ ਚੇਨਈ 'ਚ ਇਕ ਪਲਾਂਟ ਲਗਾਵੇਗੀ।
ਰਿਲਾਇੰਸ ਕੈਪ ਨੂੰ ਬੀਮਾ ਕਾਰੋਬਾਰ 'ਚ ਚੰਗੇ ਵਾਧੇ ਦੀ ਉਮੀਦ
NEXT STORY