ਨਵੀਂ ਦਿੱਲੀ- ਭਾਰਤ 'ਚ ਅਮਰੀਕਨ ਚੈਂਬਰ ਆਫ ਕਾਮਰਸ (ਐਸੋਚੈਮ) ਦਾ ਕਹਿਣਾ ਹੈ ਕਿ ਚਿਕਿਤਸਾ ਉਪਕਰਨ ਖੇਤਰ 'ਚ 100 ਫੀਸਦੀ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਦੀ ਮਨਜ਼ੂਰੀ ਦੇਣ ਦੇ ਸਰਕਾਰ ਦੇ ਫੈਸਲੇ ਨਾਲ ਅਮਰੀਕੀ ਕੰਪਨੀਆਂ ਵੱਲੋਂ ਇੱਥੇ ਨਿਵੇਸ਼ ਅਤੇ ਵਿਨਿਰਮਾਣ ਉਤਸ਼ਾਹਤ ਹੋਵੇਗਾ। ਐਸੋਚੈਮ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਅਜੇ ਸਿੰਘ ਨੇ ਇਹ ਉਮੀਦ ਜਤਾਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚਿਕਿਤਸਾ ਉਪਕਰਨਾਂ 'ਚ 100 ਫੀਸਦੀ ਐੱਫ.ਡੀ.ਆਈ. ਦੀ ਇਜਾਜ਼ਤ ਦੇਣ ਦੇ ਕਦਮ ਨਾਲ ਇਸ ਖੇਤਰ 'ਚ ਐੱਫ.ਡੀ.ਆਈ. ਪ੍ਰਵਾਹ ਵਧੇਗਾ ਅਤੇ ਅਮਰੀਕੀ ਕੰਪਨੀਆਂ ਵੱਲੋਂ ਭਾਰਤ ਵਿਚ ਨਿਵੇਸ਼ ਅਤੇ ਵਿਨਿਰਮਾਣ ਨੂੰ ਆਕਰਸ਼ਿਤ ਕਰੇਗਾ।
ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਅਮਰੀਕੀ ਮਲਟੀਨੈਸ਼ਨਲ ਕੰਪਨੀਆਂ ਦੇ ਲਈ ਭਾਰਤ 'ਚ ਹੋਰ ਵੱਧ ਢੁਕਵਾਂ ਵਿਨਿਰਮਾਣ ਮਾਹੌਲ ਬਣਾਉਣ ਵਿਚ ਮਦਦ ਮਿਲੇਗੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਮਹੀਨੇ ਚਿਕਿਤਸਾ ਉਪਕਰਨ ਖੇਤਰ 'ਚ ਆਸਾਨ ਸ਼ਰਤਾਂ ਦੇ ਨਾਲ 100 ਫੀਸਦੀ ਐੱਫ.ਡੀ.ਆਈ. ਦੀ ਇਜਾਜ਼ਤ ਦਿੱਤੀ ਹੈ।
ਪੌਸ਼ਟਿਕ ਖਾਦ ਉਤਪਾਦਾਂ 'ਤੇ ਵੱਡਾ ਦਾਅ ਲਗਾਵੇਗੀ ਟਾਟਾ ਕੈਮੀਕਲਸ
NEXT STORY