ਨਵੀਂ ਦਿੱਲੀ- ਚੀਨ ਤੋਂ ਦਰਾਮਦ ਪੈਨ ਡਰਾਈਵ 'ਤੇ ਡੰਪਿੰਗ ਰੋਕੂ ਟੈਕਸ ਲਗਾਉਣ ਨਾਲ ਇਸ ਡਿਜੀਟਲ ਡਾਟਾ ਸਟੋਰੇਜ ਉਪਕਰਣ ਦੇ ਮੁੱਲ ਦੁੱਗਣੇ ਤੱਕ ਹੋ ਸਕਦੇ ਹਨ। ਨਾਲ ਹੀ ਇਸ ਨਾਲ ਇਨ੍ਹਾਂ ਉਤਪਾਦਾਂ ਦੇ ਗੈਰ-ਕਾਨੂੰਨੀ ਕਾਰੋਬਾਰ 'ਚ ਵੀ ਵਾਧਾ ਹੋਵੇਗਾ। ਘਰੇਲੂ ਉਦਯੋਗ ਦੇ ਇਕ ਵਰਗ ਨੇ ਇਹ ਖਦਸ਼ਾ ਪ੍ਰਗਟਾਇਆ ਹੈ।
ਡੰਪਿੰਗ ਰੋਕੂ ਅਤੇ ਅਲਾਇਡ ਟੈਕਸ ਡਾਇਰੈਕਟੋਰੇਟ (ਡੀ.ਜੀ.ਏ.ਡੀ.) ਨੇ ਹਾਲ 'ਚ ਆਪਣੇ ਅੰਤਿਮ ਨਤੀਜੇ 'ਚ ਕਿਹਾ ਹੈ ਕਿ ਚੀਨ ਵਲੋਂ ਯੂ.ਐਸ.ਬੀ. ਫਲੈਸ਼ ਡਰਾਈਵ (ਪੈਨ ਡਰਾਈਵ) ਦੀ ਬਰਾਮਦ ਆਮ ਤੋਂ ਘੱਟ ਮੁੱਲ 'ਤੇ ਕੀਤੀ ਜਾ ਰਹੀ ਹੈ। ਪੈਨ ਡਰਾਈਵ ਦੀ ਡੰਪਿੰਗ ਖਿਲਾਫ ਜਾਂਚ ਦੀ ਇਹ ਬੇਨਤੀ ਮੌਜ਼ਰ ਬੇਅਰ ਦੀ ਅਗਵਾਈ ਵਿਚ ਘਰੇਲੂ ਨਿਰਮਾਤਾਵਾਂ ਦੇ ਮੰਚ ਸਟੋਰੇਜ ਮੀਡੀਆ ਪ੍ਰੋਡਕਟਸ ਮੈਨੂਫੈਕਚਰਰਸ ਐਂਡ ਮਾਰਕੀਟਰਸ ਵੈੱਲਫੇਅਰ ਐਸੋਸੀਏਸ਼ਨ ਨੇ ਕੀਤੀ ਸੀ। ਪੈਨ ਡਰਾਈਵ 'ਤੇ 3.12 ਡਾਲਰ ਪ੍ਰਤੀ ਇਕਾਈ ਡੰਪਿੰਗ ਰੋਕੂ ਟੈਕਸ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਵਣਜ ਮੰਤਰਾਲਾ ਡੰਪਿੰਗ ਰੋਕੂ ਟੈਕਸ ਦੀ ਸਿਫਾਰਿਸ਼ ਕਰਦਾ ਹੈ, ਜਦੋਂਕਿ ਵਿੱਤ ਮੰਤਰਾਲਾ ਇਸ ਨੂੰ ਲਾਗੂ ਕਰਦਾ ਹੈ।
ਇਸ ਤਰ੍ਹਾਂ ਦੇ ਕਿਸੇ ਕਦਮ ਦਾ ਵਿਰੋਧ ਕਰਦੇ ਹੋਏ ਇੰਡੀਆ ਇਲੈਕਟ੍ਰਾਨਿਕਸ ਐਂਡ ਸੈਮੀਕੰਡਕਟਰ ਐਸੋਸੀਏਸ਼ਨ (ਆਈ.ਈ.ਐਸ.ਏ.) ਨੇ ਕਿਹਾ ਕਿ ਚੀਨ ਅਤੇ ਤਾਇਵਾਨ ਤੋਂ ਦਰਾਮਦ ਪੈਨ ਡਰਾਈਵ 'ਤੇ ਕ੍ਰਮਵਾਰ 3.12 ਅਤੇ 3.06 ਡਾਲਰ ਡੰਪਿੰਗ ਰੋਕੂ ਟੈਕਸ ਲਗਾਉਣ ਦਾ ਪ੍ਰਸਤਾਵ ਹੈ। ਇਹ 2 ਜੀ.ਬੀ. ਤੋਂ 8 ਜੀ.ਬੀ. ਦੀ ਸਮਰੱਥਾ ਵਾਲੇ ਯੂ.ਐਸ.ਬੀ. ਦੇ ਮੂਲ ਦਰਾਮਦ ਮੁੱਲ 'ਤੇ ਔਸਤਨ 160 ਫ਼ੀਸਦੀ ਟੈਕਸ ਬੈਠੇਗਾ। ਇਸ ਨਾਲ ਖਪਤਕਾਰਾਂ 'ਤੇ ਭਾਰੀ ਬੋਝ ਪਵੇਗਾ।
ਘਰਾਂ ਦੀ ਵਿਕਰੀ ਇਸ ਸਾਲ ਵੱਧ ਕੇ 1.92 ਲੱਖ ਇਕਾਈ 'ਤੇ ਪਹੁੰਚੇਗੀ : ਜੇ.ਐੱਲ.ਐੱਲ.
NEXT STORY