ਨਵੀਂ ਦਿੱਲੀ- ਟਾਟਾ ਮੋਟਰਸ ਆਪਣੀ ਨਵੀਂ ਕਾਰ ਬੋਲਟ ਹੈਚਬੈਕ 20 ਜਨਵਰੀ ਨੂੰ ਲਾਂਚ ਕਰਨ ਜਾ ਰਹੀ ਹੈ। ਇਹ ਕਾਰ ਕੰਪਨੀ ਦੀ ਨਵੀਂ ਸੀਰੀਜ਼ ਦੇ ਤਹਿਤ ਲਾਂਚ ਕੀਤੀ ਜਾ ਰਹੀ ਹੈ। ਇਸ ਦੇ ਲਈ ਬੁਕਿੰਗ ਪਹਿਲਾਂ ਤੋਂ ਹੋਵੇਗੀ ਅਤੇ ਗਾਹਕ ਨੂੰ 11000 ਰੁਪਏ ਦੇਣੇ ਹੋਣਗੇ।
ਟਾਟਾ ਮੋਟਰਸ ਨੇ ਇਸ ਤੋਂ ਪਹਿਲਾਂ ਜੇਸਟ ਲਾਂਚ ਕੀਤਾ ਸੀ ਜੋ ਬਿਲਕੁੱਲ ਨਵੀਂ ਤਰ੍ਹਾਂ ਦੀ ਕਾਰ ਸੀ। ਕੰਪਨੀ ਨੇ ਬੋਲਟ ਨੂੰ ਨਵੇਂ ਢੰਗ ਦਾ ਬਣਾਇਆ ਹੈ ਯਾਨੀ ਕਿ ਇਸ ਦਾ ਡਿਜ਼ਾਈਨ ਬਿਲਕੁੱਲ ਖਾਸ ਤਰ੍ਹਾਂ ਦਾ ਹੈ। ਇਸ ਦਾ ਇੰਜਣ 1.2 ਲਿਟਰ ਟਰਬੋਚਾਰਜਡ ਰਿਵੋਟਰੋਨ ਐਮ.ਪੀ.ਐਫ.ਆਈ. ਪੈਟਰੋਲ ਹੈ। ਇਹ 89 ਬੀ.ਐਚ.ਪੀ. ਪਾਵਰ ਪੈਦਾ ਕਰ ਸਕਦਾ ਹੈ। ਇਸ ਕਾਰ ਦੀ ਕੀਮਤ ਲੱਗਭਗ 4.3 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। ਇਸ ਕੀਮਤ 'ਤੇ ਇਹ ਸਫਲ ਹੋ ਸਕਦੀ ਹੈ।
ਪੈਨ ਡਰਾਈਵ ਦਰਾਮਦ 'ਤੇ ਟੈਕਸ ਨਾਲ ਮੁੱਲ ਹੋ ਸਕਦੇ ਹਨ ਦੁੱਗਣੇ
NEXT STORY