ਨਵੀਂ ਦਿੱਲੀ- ਹਿੰਦੂਜਾ ਸਮੂਹ ਦੀ ਕੰਪਨੀ ਅਸ਼ੋਕ ਲੇਲੈਂਡ ਨੇ ਦਸੰਬਰ, 2014 'ਚ ਕੁਲ ਵਿਕਰੀ 'ਚ 48.04 ਫੀਸਦੀ ਦਾ ਵਾਧਾ ਦਿਖਾਇਆ ਹੈ। ਅਸ਼ੋਕ ਲੈਲੈਂਡ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਇਸ ਦੌਰਾਨ ਉਸ ਨੇ 9,290 ਵਾਹਨ ਵੇਚੇ। ਦਸੰਬਰ 2013 'ਚ ਉਸ ਨੇ 6,275 ਵਾਹਨਾਂ ਦੀ ਵਿਕਰੀ ਕੀਤੀ ਸੀ।
ਸਮੀਖਿਆ ਅਧੀਨ ਸਮਾਂ ਮਿਆਦ ਵਿਚ ਦਰਮਿਆਨੇ ਅਤੇ ਭਾਰੀ ਵਾਹਨਾਂ ਦੀ ਵਿਕਰੀ 85.34 ਫੀਸਦੀ ਵੱਧ ਕੇ 7,210 ਵਾਹਨਾਂ ਦੀ ਰਹੀ ਜੋ ਦਸੰਬਰ 2013 'ਚ 3,890 ਵਾਹਨਾਂ ਦੀ ਸੀ। ਜਦੋਂਕਿ ਦਸੰਬਰ, 2014 'ਚ ਹਲਕੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ 12.78 ਫੀਸਦੀ ਘੱਟ ਕੇ 2,080 ਵਾਹਨਾਂ ਦੀ ਰਹੀ ਜੋ ਦਸੰਬਰ, 2013 'ਚ 2,385 ਵਾਹਨਾਂ ਦੀ ਸੀ।
ਚਾਲੂ ਮਾਲੀ ਸਾਲ ਵਿਚ ਅਪ੍ਰੈਲ-ਦਸੰਬਰ ਦੇ ਦੌਰਾਨ ਕੰਪਨੀ ਨੇ 70,743 ਵਾਹਨ ਵੇਚੇ ਸਨ ਜੋ ਪਿਛਲੇ ਮਾਲੀ ਸਾਲ ਦੀ ਇਸੇ ਸਮਾਂ ਮਿਆਦ ਵਿਚ ਵਿਕੇ 63,294 ਵਾਹਨਾਂ ਦੇ ਮੁਕਾਬਲੇ 'ਚ 11.76 ਫੀਸਦੀ ਵੱਧ ਹੈ।
ਸਿਰਫ ਗਿਰਾਵਟ 'ਤੇ ਹੀ ਕਰੋ ਸੋਨੇ ਦੀ ਖਰੀਦਾਰੀ
NEXT STORY