ਲੰਡਨ- ਹੁਣ ਤੁਹਾਡੇ ਫੋਨ ਦੀ ਜਾਸੂਸੀ ਨਹੀਂ ਹੋ ਪਾਵੇਗੀ। ਜੇਕਰ ਕੋਈ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਵੀ ਕਰੇਗਾ ਤਾਂ ਤੁਹਾਨੂੰ ਪਤਾ ਚੱਲ ਜਾਵੇਗਾ। ਇਸ ਤਰ੍ਹਾਂ ਹੋਵੇਗਾ ਇਸ ਐਪ ਦੀ ਮਦਦ ਨਾਲ। ਸਨੂਪਸਨਿਚ ਨਾਮ ਦਾ ਇਹ ਐਪ IMSI (ਇੰਟਰਨੈਸ਼ਨਲ ਮੋਬਾਈਲ ਸਬਸਕ੍ਰਾਈਬਰ ਆਈਡੈਂਟਿਟੀ) ਕੈਚਰਸ ਦਾ ਪਤਾ ਲਗਾਏਗਾ।
ਇਹ ਐਪ ਨਜ਼ਰ ਰੱਖੇਗਾ ਕਿ ਕਿਤੇ ਤੁਹਾਡੇ ਫੋਨ ਦੀ ਜਾਸੂਸੀ ਤਾਂ ਨਹੀਂ ਕਰ ਰਿਹਾ। ਹਾਲ ਹੀ 'ਚ ਸਕਿਓਰਿਟੀ ਐਕਸਪਰਟਸ ਨੇ ਇਹ ਖੁਲਾਸਾ ਕੀਤਾ ਸੀ ਕਿ ਇਕ ਵੱਡੀ ਸਕਿਓਰਿਟੀ ਗਲਤੀ ਹੋਈ ਹੈ, ਜਿਸ ਦੀ ਵਜ੍ਹਾ ਨਾਲ ਹੈਕਰਸ ਮੋਬਾਈਲ ਨੈਟਵਰਕਸ 'ਤੇ ਪ੍ਰਾਈਵਟ ਕਾਲਸ ਸੁਣ ਸਕਦੇ ਹਨ ਜਾਂ ਫਿਰ ਮੈਸੇਜ ਪੜ੍ਹ ਸਕਦੇ ਹਨ। ਇਹ ਕਰਨ ਲਈ ਹੈਕਰਸ IMSI ਕੈਚਰਸ ਜਾਂ ਸਟਿੰਗਰੇਜ ਦੀ ਵਰਤੋਂ ਕਰਦੇ ਹਨ। ਸਨੁਪਸਨਿਚ IMSI ਕੈਚਰਸ ਦਾ ਪਤਾ ਲਗਾਉਂਦਾ ਹੈ ਅਤੇ ਸਮਾਰਟਫੋਨ ਯੂਜ਼ਰਸ ਨੂੰ ਸਾਵਧਾਨ ਕਰਦਾ ਹੈ ਕਿ ਉਨ੍ਹਾਂ ਦੇ ਫੋਨਸ ਨਾਲ ਉਨ੍ਹਾਂ ਦੀ ਨਿੱਜੀ ਜਾਣਕਾਰੀ ਕਿਤੇ ਹੋਰ ਵੀ ਜਾ ਰਹੀ ਹੈ।
ਇਹ ਐਪ ਉਨ੍ਹਾਂ ਸਿਗਨਲਾਂ ਨੂੰ ਸਕੈਨ ਕਰਦਾ ਹੈ ਜੋ ਦੱਸਦੇ ਹਨ ਕਿ ਜਾਣਕਾਰੀ ਕਿਸੀ ਵੈਧ ਟਾਵਰ ਦੇ ਸਟਿੰਗਰੇਜ 'ਤੇ ਸਵਿਚ ਹੋ ਰਹੀ ਹਾ। ਫਿਲਹਾਲ ਇਹ ਐਪ ਉਨ੍ਹਾਂ ਐਂਡਰਾਇਡ ਹੈਂਡਸੈਟਸ 'ਤੇ ਕੰਮ ਕਰਦਾ ਹੈ, ਜਿਨ੍ਹਾਂ 'ਚ ਕਵਾਲਕਾਮ ਚਿੱਪ ਹੁੰਦੀ ਹੈ।
24 ਘੰਟੇ ਲਈ ਬੰਦ ਹੋਵੇਗੀ Facebook!
NEXT STORY