ਨਵੀਂ ਦਿੱਲੀ- ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਆਪਣੇ ਬਦਲਾਵਾਂ ਦੇ ਕਾਰਨ ਕਾਫੀ ਚਰਚਾ 'ਚ ਰਹਿੰਦੀ ਹੈ। ਜਨਵਰੀ 2015 ਤੋਂ ਕਾਫੀ ਵੱਡੇ ਬਦਲਾਅ ਫੇਸਬੁੱਕ 'ਤੇ ਹੋਣਗੇ, ਫੇਸਬੁੱਕ ਨੇ ਆਪਣੇ ਯੂਜ਼ਰਸ ਨੂੰ ਈ-ਮੇਲ ਦੇ ਜ਼ਰੀਏ ਅਤੇ ਫੇਸਬੁੱਕ ਨੋਟੀਫਿਕੇਸ਼ਨ ਦੇ ਜ਼ਰੀਏ ਇਸ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਸੀ।
ਫੇਸਬੁੱਕ ਆਪਣੀ ਡਾਟਾ ਨੀਤੀ, ਕੁਕੀਜ਼ ਪਾਲਿਸੀ ਅਤੇ ਸ਼ਰਤਾਂ ਨੂੰ ਅਪਡੇਟ ਕਰੇਗਾ, ਜਿਸ ਨਾਲ ਕਿ ਇਸ ਨੂੰ ਸਮਝਨ 'ਚ ਲੋਕਾਂ ਨੂੰ ਆਸਾਨੀ ਹੋਵੇਗੀ। ਫੇਸਬੁੱਕ ਦੇ ਨਵੇਂ ਬਦਲਾਅ ਦੇ ਦੌਰ 'ਚ ਫੇਸਬੁੱਕ ਦੇ ਸੰਸਥਾਪਕ ਮਾਰਕ ਜੁਕਰਬਰਗ ਨੂੰ ਯੂਜ਼ਰਸ ਵਲੋਂ ਨਵੇਂ-ਨਵੇਂ ਸੁਝਾਅ ਵੀ ਮਿਲ ਰਹੇ ਹਨ। ਇਸ ਦੌਰਾਨ ਕਈ ਯੂਜ਼ਰਸ ਨੇ ਫੇਸਬੁੱਕ ਦੇ ਨਾਲ ਆਪਣੇ ਵਿਚਾਰ ਵੀ ਸ਼ੇਅਰ ਕੀਤੇ। ਇਥੇ ਮਾਰਕ ਜੁਕਰਬਰਗ ਨੂੰ 24 ਘੰਟੇ ਲਈ ਫੇਸਬੁੱਕ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਸੁਝਾਅ ਦਿੱਤਾ ਗਿਆ ਹੈ।
ਹੁਣ ਸਾਰੇ ਐੱਲ.ਪੀ.ਜੀ. ਸੈਂਟਰਸ 'ਤੇ ਮਿਲਣਗੇ 5 ਕਿਲੋ ਵਾਲੇ ਗੈਸ ਸਿਲੰਡਰ
NEXT STORY