ਦੱਖਣੀ ਕੋਰੀਆਈ 'ਚ ਇਕ ਨਵਾਂ ਐਪ ਬਣਾਇਆ ਗਿਆ ਹੈ, ਜਿਸ ਦੀ ਵਰਤੋਂ ਨਾਲ ਕਾਰ ਨੂੰ ਚਾਲੂ ਕੀਤਾ ਜਾ ਸਕੇਗਾ। ਕਾਰ ਨਿਰਮਾਤਾ ਕੰਪਨੀ ਹੁੰਡਈ ਲਾਸ ਵੇਗਾਸ 'ਚ 6 ਜਨਵਰੀ ਤੋਂ ਸ਼ੁਰੂ ਹੋਣ ਵਾਲੇ 'ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ 2015' 'ਚ ਬਲਿਊ ਲਿੰਕ ਨਾਮ ਦੇ ਇਸ ਐਪ ਨੂੰ ਲਾਂਚ ਕਰਨ ਵਾਲੀ ਹੈ।
ਕੰਪਨੀ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਇਸ ਐਪ ਦੀ ਵਰਤੋਂ ਨਾਲ ਹੁੰਡਈ ਕਾਰ ਰੱਖਣ ਵਾਲੇ ਹੁਣ ਭੀੜਭਾੜ ਵਾਲੀ ਪਾਰਕਿੰਗ ਵਰਗੀਆਂ ਥਾਵਾਂ 'ਤੇ ਬਹੁਤ ਦੂਰ ਤੋਂ ਹੀ ਆਪਣੀ ਕਾਰ ਨੂੰ ਲਾਕ-ਅਨਲਾਕ ਕਰ ਸਕਣਗੇ ਜਾਂ ਲੋੜ ਪੈਣ 'ਤੇ ਇਸ ਦੇ ਮਾਧਿਅਮ ਨਾਲ ਇੰਜਣ ਨੂੰ ਵੀ ਸਟਾਰਟ ਕੀਤਾ ਜਾ ਸਕੇਗਾ। ਇਹ ਐਪ ਕਾਰ ਨੂੰ ਭੀੜ 'ਚ ਲੱਭਣ ਦਾ ਵੀ ਕੰਮ ਕਰੇਗਾ। ਹੁੰਡਈ ਮੋਟਰ ਅਮਰੀਕਾ ਦੇ ਬੈਰੀ ਰਾਟਜਲਫ ਨੇ ਦੱਸਿਆ ਕਿ ਉਪਭੋਗਤਾਵਾਂ ਦੀ ਜੀਵਨਸ਼ੈਲੀ 'ਚ ਨਿੱਤ ਨਵੀਂ ਟੈਕਨਾਲੋਜੀ ਦੇ ਵੱਧਦੀ ਵਰਤੋਂ ਨੂੰ ਦੇਖਦੇ ਹੋਏ ਹੁੰਡਈ ਨੇ ਬਲਿਊ ਲਿੰਕ ਨਾਮ ਦੇ ਇਸ ਐਪ ਨੂੰ ਵਿਕਸਿਤ ਕੀਤਾ ਹੈ। ਇਸ ਨਾਲ ਕਾਰ ਦੀ ਲਾਈਟ ਨੂੰ ਆਨ ਕੀਤਾ ਜਾ ਸਕੇਗਾ, ਹਾਰਨ ਵਜਾਇਆ ਜਾ ਸਕੇਗਾ ਅਤੇ ਬ੍ਰੈਕ ਡਾਊਨ ਦੀ ਸਥਿਤੀ 'ਚ ਮਦਦ ਦਾ ਸੰਦੇਸ਼ ਵੀ ਭੇਜਿਆ ਜਾ ਸਕੇਗਾ। ਇਕ ਬਿਆਨ 'ਚ ਕੰਪਨੀ ਨੇ ਕਿਹਾ ਕਿ ਇਸ ਐਪ ਦੀ ਵਰਤੋਂ ਬੋਲ ਕੇ ਵੀ ਕੀਤੀ ਜਾ ਸਕਦੀ ਹੈ। ਜਿਵੇਂ ਕਿ ਸਟਾਰਟ ਮਾਇ ਕਾਰ, ਲਾਕ ਮਾਇ ਕਾਰ ਜਾਂ ਫਾਈਂਡ ਮਾਇ ਕਾਰ ਵਰਗੇ ਕਮਾਂਡ ਦਿੱਤੇ ਜਾ ਸਕਣਗੇ।
ਇਸ ਐਪ ਨੂੰ ਐਂਡਰਾਇਡ ਫੋਨ ਅਤੇ ਐਂਡਰਾਇਡ ਸਮਾਰਟਵਾਚ ਦੇ ਉਪਭੋਗਤਾ ਬਲਿਊਟੁੱਥ ਦੇ ਮਾਧਿਅਮ ਨਾਲ ਵੀ ਵਰਤੋਂ ਕਰ ਸਕਣਗੇ। ਬਲਿਊ ਪਿੰਕ ਐਪ ਨੂੰ ਗੂਗਲ ਪਲੇ ਸਟੋਰ ਤੋਂ ਫ੍ਰੀ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ, ਜੋ ਸਾਲ 2015 ਦੀ ਪਹਿਲੀ ਤਿਮਾਹੀ 'ਚ ਉਪਲੱਬਧ ਹੋਵੇਗਾ। ਇਸ ਐਪ ਦੀ ਟੱਚ ਸਕਰੀਨ ਜਾਂ ਵਾਇਸ ਕਮਾਂਡ ਦੇ ਜ਼ਰੀਏ ਵਰਤੋਂ ਕੀਤੀ ਜਾ ਸਕਦੀ ਹੈ। ਬਲਿਊ ਪਿੰਕ ਸਮਾਰਟਵਾਚ ਐਪ ਨੂੰ ਹੁੰਡਈ ਨੇ ਸਟੇਸ਼ਨ ਡਿਜੀਟਲ ਮੀਡੀਆ ਦੇ ਨਾਲ ਮਿਲ ਕੇ ਬਣਾਇਆ ਹੈ।
ਸੋਨੇ ਦੀ ਕੀਮਤ 'ਚ ਵਾਧਾ, ਚਾਂਦੀ ਉਛਲੀ
NEXT STORY