ਨਵੀਂ ਦਿੱਲੀ- ਜਨਤਕ ਖੇਤਰ ਦੇ ਬੈਂਕਾਂ ਦੇ ਕਰਮਚਾਰੀਆਂ ਦੇ 7 ਜਨਵਰੀ ਨੂੰ ਹੜਤਾਲ 'ਤੇ ਰਹਿਣ ਦੇ ਕਾਰਨ ਨਗਦ ਨਿਕਾਸੀ ਅਤੇ ਚੈੱਕ ਮਨਜ਼ੂਰੀ ਸਮੇਤ ਆਮ ਬੈਂਕਿੰਗ ਗਤੀਵਿਧੀਆਂ ਪ੍ਰਭਾਵਿਤ ਰਹਿਣਗੀਆਂ। ਬੈਂਕ ਸੰਘਾਂ ਦੇ ਸਾਂਝੇ ਫੋਰਮ ਯੂ.ਐੱਫ.ਬੀ.ਯੂ. ਨੇ 7 ਜਨਵਰੀ ਦੀ ਹੜਤਾਲ ਦੇ ਨਾਲ-ਨਾਲ 21 ਜਨਵਰੀ ਤੋਂ 24 ਜਨਵਰੀ ਤੱਕ ਵੀ ਹੜਤਾਲ 'ਤੇ ਰਹਿਣ ਦੀ ਸੂਚਨਾ ਦਿੱਤੀ ਹੈ।
ਆਉਣ ਵਾਲੀ 25 ਜਨਵਰੀ ਨੂੰ ਐਤਵਾਰ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੋਣ ਦੇ ਕਾਰਨ ਬੈਂਕਿੰਗ ਗਤੀਵਿਧੀਆਂ ਲਗਭਗ ਇਕ ਹਫਤੇ ਪ੍ਰਭਾਵਿਤ ਰਹਿਣਗੀਆਂ ਅਤੇ ਇਸ ਨਾਲ ਗਾਹਕਾਂ, ਸਰਕਾਰੀ ਵਪਾਰ ਅਤੇ ਵਿੱਤੀ ਬਾਜ਼ਾਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਜ਼ਿਆਦਾਤਰ ਜਨਤਕ ਖੇਤਰ ਦੇ ਬੈਂਕਾਂ ਨੇ ਆਪਣੇ ਗਾਹਕਾਂ ਅਤੇ ਸ਼ੇਅਰ ਬਾਜ਼ਾਰ ਨੂੰ ਸੂਚਿਤ ਕੀਤਾ ਹੈ ਕਿ ਕਰਮਚਾਰੀਆਂ ਦੇ ਹੜਤਾਲ 'ਤੇ ਜਾਣ ਨਾਲ ਬੈਂਕਾਂ ਦੇ ਕੰਮਕਾਰਜ ਪ੍ਰਭਾਵਿਤ ਹੋਣਗੇ। ਜ਼ਿਕਰਯੋਗ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਬੈਂਕ ਕਰਮਚਾਰੀ ਪਿਛਲੇ ਦੋ ਮਹੀਨਿਆਂ 'ਚ 2 ਵਾਰ ਹੜਤਾਲ ਕਰ ਚੁੱਕੇ ਹਨ।
12 ਪੈਸੇ ਹੇਠਾਂ ਆ ਕੇ ਰੁਪਿਆ ਇਕ ਹਫਤੇ ਦੇ ਹੇਠਲੇ ਪੱਧਰ 'ਤੇ
NEXT STORY