ਭੁਵਨੇਸ਼ਵਰ- ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਗਰੀਬ ਲੋਕਾਂ ਦੇ ਲਈ ਇਕ ਤੋਂ ਤਿੰਨ ਕਿਲੋਗ੍ਰਾਮ ਦੇ ਰਸੋਈ ਗੈਸ ਦੇ ਸਿਲੰਡਰ ਮੁਹੱਈਆ ਕਰਵਾਉਣ 'ਤੇ ਵਿਚਾਰ ਕਰ ਰਹੀ ਹੈ।
ਪ੍ਰਧਾਨ ਨੇ ਮੁਕਤ ਵਪਾਰ ਐੱਲ.ਪੀ.ਜੀ. ਯੋਜਨਾ ਦੇ ਤਹਿਤ ਪੰਜ ਕਿਲੋ ਦੇ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਵਿਕਰੀ ਸ਼ੁਰੂ ਕਰਨ ਦੇ ਮੌਕੇ 'ਤੇ ਕਿਹਾ ਕਿ ਇਸ ਦਾ ਮਕਸਦ ਗਰੀਬ ਲੋਕਾਂ ਨੂੰ ਰਾਹਤ ਪਹੁੰਚਾਉਣਾ ਹੈ। ਇਸ ਮੌਕੇ 'ਤੇ ਉਨ੍ਹਾਂ ਨੇ ਦੇਸ਼ 'ਚ ਗਰੀਬੀ ਰੇਖਾ ਤੋਂ ਹੇਠਾਂ (ਬੀ.ਪੀ.ਐੱਲ.) ਪਰਿਵਾਰਾਂ ਨੂੰ ਨਵੇਂ ਗੈਸ 'ਤੇ 1600 ਰੁਪਏ ਦੀ ਰਿਆਇਤ ਵਾਲੀ ਯੋਜਨਾ ਦੀ ਸ਼ੁਰੂਆਤ ਵੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਪੰਜ ਕਿਲੋ ਵਾਲੇ ਰਸੋਈ ਗੈਸ ਦੇ ਸਿਲੰਡਰ ਦੀ ਵਿਕਰੀ ਸ਼ੁਰੂ ਕਰਨ ਦਾ ਉਦੇਸ਼ ਬੀ.ਪੀ.ਐੱਲ. ਅਤੇ ਹੋਰ ਪਰਿਵਾਰਾਂ ਨੂੰ ਸਹਿਜਤਾ ਨਾਲ ਇਸ ਨੂੰ ਮੁਹਈਆ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜ ਕਿਲੋ ਵਾਲੇ ਐੱਲ.ਪੀ.ਜੀ. ਦਾ ਗੈਸ ਸਿਲੰਡਰ ਸਿਰਫ ਡਿਸਟ੍ਰੀਬਿਊਟਰ ਤੋਂ ਮਿਲੇਗਾ। ਬਾਜ਼ਾਰ ਦਰ 'ਤੇ ਇਸ ਨੂੰ ਪਹਿਲੇ ਤੋਂ ਬੁਕਿੰਗ ਅਤੇ ਘੱਟੋ-ਘੱਟ ਕਾਗਜ਼ੀ ਕਾਰਵਾਈ ਪੂਰੀ ਕਰਕੇ ਪੈਟਰੋਲ ਪੰਪ, ਗੈਸ ਏਜੰਸੀ ਅਤੇ ਕੁਝ ਕਰਿਆਨੇ ਦੀਆਂ ਦੁਕਾਨਾਂ ਤੋਂ ਵੀ ਖਰੀਦਿਆ ਜਾ ਸਕੇਗਾ।
ਸਰਕਾਰ ਇਕ ਮਾਲੀ ਸਾਲ 'ਚ 14.2 ਕਿਲੋਗ੍ਰਾਮ ਦੇ 12 ਸਿਲੰਡਰ ਸਬਸਿਡੀ ਰੇਟ 'ਤੇ ਮੁਹਈਆ ਕਰਵਾਉਂਦੀ ਹੈ ਜਿਸ ਦੀ ਕੀਮਤ ਦਿੱਲੀ ਵਿਚ 417 ਰੁਪਏ ਅਤੇ ਅਤੇ ਬਾਕੀ ਸਥਾਨਾਂ 'ਤੇ ਵੱਖ-ਵੱਖ ਟੈਕਸ ਦਰ ਹੋਣ ਨਾਲ ਇਸ 'ਚ ਮਾਮੂਲੀ ਫਰਕ ਹੈ। ਉਪਭੋਗਤਾ ਦੇ ਕੋਲ ਹੁਣ ਇਹ ਮੌਕਾ ਹੋਵੇਗਾ ਕਿ ਉਹ 14.2 ਕਿਲੋਗ੍ਰਾਮ ਦੇ 12 ਸਿਲੰਡਰ ਜਾਂ ਪੰਜ ਕਿਲੋਗ੍ਰਾਮ ਦੇ 34 ਸਿਲੰਡਰ ਸਬਸਿਡੀ ਦਰ 'ਤੇ ਲੈ ਸਕਦਾ ਹੈ।
ਵਾਡ੍ਰਾ ਦੇ ਵਿਰੁੱਧ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਮੇਰੇ ਵਿੱਤ ਮੰਤਰੀ ਬਣਨ ਤੋਂ ਪਹਿਲੇ ਦੀ
NEXT STORY