ਨਵੀਂ ਦਿੱਲੀ- ਸਾਈਕਲ ਬਣਾਉਣ ਤੇ ਇਸ ਦੀ ਬਰਾਮਦ ਕਰਨ ਵਾਲੀ ਮੋਹਰੀ ਕੰਪਨੀ ਹਾਈਬਰਡ ਨੇ ਤੇਜ਼ੀ ਨਾਲ ਬਦਲਦੀ ਤਕਨੀਕ ਅਤੇ ਫ਼ੈਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਸਾਈਕਲਾਂ ਦੇ 20 ਨਵੇਂ ਮਾਡਲ ਅੱਜ ਪੇਸ਼ ਕੀਤੇ। ਕੰਪਨੀ ਦੇ ਸੀ.ਐਮ.ਡੀ., ਆਰ.ਡੀ. ਸ਼ਰਮਾ ਨੇ ਕਿਹਾ ਕਿ ਇਨ੍ਹਾਂ ਮਾਡਲਾਂ ਨੂੰ ਇਕੋ ਵੇਲੇ ਕਈ ਦੇਸ਼ਾਂ 'ਚ ਪੇਸ਼ ਕੀਤਾ ਗਿਆ ਹੈ ਅਤੇ ਇਹ ਵਿਦੇਸ਼ 'ਚ ਨਾਮੀ ਬਰਾਂਡਾਂ ਨਾਲ ਟੱਕਰ ਲੈਣ 'ਚ ਸਮਰੱਥ ਹਨ।
ਨਵੇਂ ਮਾਡਲਾਂ 'ਚ ਵਿਲੋਸਿਟੀ, ਸਟਾਲਵਾਰਟ, ਸਿੰਘਮ, ਡਿਊਲ ਸ਼ੋਕਸ, ਠੰਡਰਸ, ਸਨਿੱਪਰ, ਲਿਫਟਰ ਅਤੇ ਰਿਲੈਕਸ ਸ਼ਾਮਲ ਹਨ। ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਸੁਰੇਸ਼ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਨਵੇਂ ਮਾਡਲਾਂ ਨਾਲ ਕੰਪਨੀ ਦੇ ਉਤਪਾਦ ਪੋਰਟਫੋਲੀਓ 'ਚ 160 ਮਾਡਲ ਹੋ ਗਏ ਹਨ।
ਵੀਵੋ XShot ਤੇ X3S ਦੀ ਵਿਕਰੀ ਭਾਰਤ 'ਚ ਸ਼ੁਰੂ
NEXT STORY