ਨਵੀਂ ਦਿੱਲੀ- ਚਾਈਨਿਜ਼ ਬ੍ਰਾਂਡ ਵੀਵੋ ਨੇ ਆਪਣੇ 2 ਸਮਾਰਟਫੋਨ ਐਕਸ ਸ਼ੋਟ ਅਤੇ ਐਕਸ 3ਐਸ ਭਾਰਤ 'ਚ ਲਾਂਚ ਕਰ ਦਿੱਤੇ ਹਨ। ਇਨ੍ਹਾਂ ਦੀਆਂ ਕੀਮਤਾਂ ਦਾ ਖੁਲਾਸਾ ਹੋ ਗਿਆ ਹੈ ਅਤੇ ਇਨ੍ਹਾਂ ਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ। ਮੁੰਬਈ ਦੇ ਇਕ ਰਿਟੇਲਰ ਅਨੁਸਾਰ ਵੀਵੋ ਐਕਸ ਸ਼ੋਟ ਦੀ ਕੀਮਤ 28980 ਰੁਪਏ ਅਤੇ ਐਕਸ3ਐਸ ਦੀ ਕੀਮਤ 23980 ਰੁਪਏ ਹੈ।
ਇਸ ਰਿਟੇਲਰ ਅਨੁਸਾਰ ਉਸ ਦੇ ਕੋਲ ਜਲਦ ਹੀ ਇਨ੍ਹਾਂ ਦੋਵਾਂ ਫੋਨਸ ਦਾ ਸਟਾਕ ਵੀ ਆ ਜਾਵੇਗਾ। ਵੀਵੋ ਦੇ ਇਹ ਦੋਵੇਂ ਫੋਨ ਐਂਡਰਾਇਡ ਜੇਲੀਬੀਨ ਆਪ੍ਰੇਟਿੰਗ ਨਾਲ ਲੈਸ ਹਨ। ਦੋਵਾਂ 'ਚ 16 ਜੀ.ਬੀ. ਇੰਟਰਨਲ ਮੈਮੋਰੀ, 13 ਮੈਗਾਪਿਕਸਲ ਦਾ ਰਿਅਰ ਕੈਮਰਾ, 3ਜੀ, ਵਾਈ-ਫਾਈ, ਬਲਿਊਟੁੱਥ ਅਤੇ ਮਾਈਕਰੋ ਯੂ.ਐਸ.ਬੀ. ਹੈ। ਵੀਵੋ ਐਕਸ ਸ਼ੋਟ 'ਚ 5.2 ਇੰਚ ਫੁੱਲ ਐਚ.ਡੀ. ਡਿਸਪਲੇ, 2.26 ਗੀਗਾਹਾਰਟਜ਼ ਕਵਾਡ ਕੋਰ ਸਨੈਪਡਰੈਗਨ 801 ਪ੍ਰੋਸੈਸਰ, 2 ਜੀ.ਬੀ. ਰੈਮ ਹੈ। ਇਸ 'ਚ 4ਜੀ ਐਲ.ਈ.ਟੀ. ਵਾਲੇ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 2600 ਐਮ.ਏ.ਐਚ. ਦੀ ਬੈਟਰੀ ਵੀ ਹੈ।
ਇਸ 'ਚ 128 ਜੀ.ਬੀ. ਦਾ ਮਾਈਕਰੋ ਐਸ.ਡੀ. ਕਾਰਡ ਸਲਾਟ ਵੀ ਹੈ। ਉਥੇ ਵੀਵੋ ਐਕਸ 3ਐਸ 'ਚ 5 ਇੰਚ ਐਚ.ਡੀ. ਆਈ.ਪੀ.ਐਸ. ਸਕਰੀਨ, 1.7 ਗੀਗਾਹਾਰਟਜ਼ ਓਕਟਾ ਕੋਰ ਪ੍ਰੋਸੈਸਰ, 1 ਜੀ.ਬੀ. ਰੈਮ ਅਤੇ 2000 ਐਮ.ਏ.ਐਚ. ਬੈਟਰੀ ਹੈ। ਇਸ 'ਚ 5 ਮੈਗਾਪਿਕਸਲ ਫਰੰਟ ਕੈਮਰਾ ਹੈ।
ਰਸੋਈ ਗੈਸ ਉਪਭੋਗਤਾਵਾਂ ਨੂੰ ਛੇਤੀ ਮਿਲ ਸਕਦੀ ਹੈ ਚੰਗੀ ਖਬਰ
NEXT STORY