ਓਬਾਮਾ-ਪ੍ਰਣਬ ਦੇ ਸਹਾਇਕ ਹੱਲ ਕਰਨਗੇ ਮੁੱਦਾ
ਨਵੀਂ ਦਿੱਲੀ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਭਾਰਤ ਯਾਤਰਾ ਨੂੰ ਪਹਿਲਾਂ ਨਿਸ਼ਚਿਤ 3 ਦਿਨਾਂ ਦੀ ਬਜਾਏ 2 ਦਿਨਾਂ ਤਕ ਸੀਮਤ ਕਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਹਰੇਕ ਵੇਰਵੇ ਨੂੰ ਨਿੱਜੀ ਤੌਰ 'ਤੇ ਬਾਰੀਕੀ ਨਾਲ ਦੇਖ ਰਹੇ ਹਨ ਕਿਉਂਕਿ ਗਣਤੰਤਰ ਦਿਵਸ 'ਤੇ ਭਾਰਤ ਆਉਣ ਵਾਲੇ ਓਬਾਮਾ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ। ਮੋਦੀ ਸਰਕਾਰ ਵਿਚ ਉੱਚ ਪੱਧਰੀ ਸੂਤਰਾਂ ਨੇ ਕਿਹਾ ਹੈ ਕਿ ਓਬਾਮਾ 25 ਜਨਵਰੀ ਨੂੰ ਆਉਣਗੇ ਅਤੇ 26 ਜਨਵਰੀ ਨੂੰ ਸਵੇਰੇ ਰਾਜਪੱਥ ਵਿਖੇ ਗਣਤੰਤਰ ਦਿਵਸ ਪਰੇਡ ਦੇਖਣ ਪਿੱਛੋਂ ਅਤੇ ਰਾਸ਼ਟਰਪਤੀ ਭਵਨ ਵਿਖੇ ਸ਼ਾਮ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ 'ਐਟ ਹੋਮ' ਵਿਖੇ ਹਾਜ਼ਰੀ ਦੇਣ ਪਿੱਛੋਂ ਰਵਾਨਾ ਹੋ ਜਾਣਗੇ। ਵਿਦੇਸ਼ ਮੰਤਰਾਲੇ ਨੂੰ ਅਜੇ ਤਕ ਕੋਈ ਸੂਚਨਾ ਨਹੀਂ ਮਿਲੀ ਕਿ ਕੀ ਓਬਾਮਾ ਆਪਣੀ ਪਤਨੀ ਅਤੇ ਦੋਹਾਂ ਬੇਟੀਆਂ ਨੂੰ ਵੀ ਨਾਲ ਲਿਆਉਣਗੇ ਜਾਂ ਇਸ ਨੂੰ ਸਖ਼ਤੀ ਨਾਲ ਇਕ ਕੰਮਕਾਜੀ ਰੁਝੇਵਾਂ ਹੀ ਬਣਾਈ ਰੱਖਣਗੇ। ਪਰ ਅਜੇ ਇਹ ਦੇਖਿਆ ਜਾਣਾ ਹੈ ਕਿ ਕੀ ਅਮਰੀਕੀ ਰਾਸ਼ਟਰਪਤੀ ਅਤੇ ਪ੍ਰਣਬ ਮੁਖਰਜੀ 26 ਜਨਵਰੀ ਨੂੰ ਆਪੋ-ਆਪਣੇ ਪ੍ਰੋਟੋਕੋਲ 'ਤੇ ਸਮਝੌਤਾ ਕਰ ਲੈਣਗੇ ਕਿਉਂਕਿ ਅਮਰੀਕੀ ਸੁਰੱਖਿਆ ਅਮਲਾ ਇਹ ਸਪੱਸ਼ਟ ਕਰ ਚੁੱਕਾ ਹੈ ਕਿ ਓਬਾਮਾ ਖ਼ੁਦ ਆਪਣੀ ਕਾਰ ਵਿਚ ਸਫਰ ਕਰਨਗੇ, ਪ੍ਰਣਬ ਮੁਖਰਜੀ ਦੇ ਨਾਲ ਰਾਜਪੱਥ ਨੂੰ ਰਾਸ਼ਟਰਪਤੀ ਭਵਨ ਦੀ ਕਾਰ ਵਿਚ ਜਾਣਗੇ ਜਾਂ ਮੁਖਰਜੀ ਓਬਾਮਾ ਦੀ ਕਾਰ ਵਿਚ ਸਫਰ ਕਰਨਗੇ। ਅਮਰੀਕੀ ਖੁਫੀਆ ਸਰਵਿਸ ਦੀ ਜ਼ਿੱਦ ਹੈ ਕਿ ਓਬਾਮਾ ਭਾਰਤੀ ਰਾਸ਼ਟਰਪਤੀ ਦੀ ਕਾਰ ਵਿਚ ਸਫਰ ਨਾ ਕਰਨ। ਹੁਣ ਇਹ ਭਾਰਤੀ ਅਤੇ ਅਮਰੀਕੀ ਸੁਰੱਖਿਆ ਅਧਿਕਾਰੀਆਂ ਵਿਚਕਾਰ ਰੱਸਾਕਸ਼ੀ ਹੈ ਅਤੇ ਇਕ ਸਮਝੌਤਾ ਫਾਰਮੂਲਾ ਖੋਜਿਆ ਜਾ ਰਿਹਾ ਹੈ। ਇਹ ਸੁਝਾਅ ਦਿੱਤਾ ਗਿਆ ਹੈ ਕਿ ਓਬਾਮਾ ਰਾਸ਼ਟਰਪਤੀ ਭਵਨ ਤੋਂ ਰਾਜਪੱਥ ਵਿਖੇ ਸਲੂਟ ਬੇਸ ਤਕ ਪ੍ਰਣਬ ਨਾਲ ਜਾਣਗੇ, ਜਿਵੇਂ ਕਿ ਰਵਾਇਤ ਹੈ ਪਰ ਸੈਲਿਊਟ ਬੇਸ ਤੋਂ ਪ੍ਰੈਜ਼ੀਡੈਂਟ ਅਸਟੇਟ ਨੂੰ ਵਾਪਸੀ 'ਤੇ ਪ੍ਰਣਬ ਅਤੇ ਓਬਾਮਾ ਅਮਰੀਕੀ ਰਾਸ਼ਟਰਪਤੀ ਦੀ ਕਾਰ ਵਿਚ ਸਫਰ ਕਰਨਗੇ। ਵਿਦੇਸ਼ ਮੰਤਰਾਲਾ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਇਸ ਇੰਤਜ਼ਾਮ ਲਈ ਓਬਾਮਾ ਅਤੇ ਪ੍ਰਣਬ ਦੀ ਮਨਜ਼ੂਰੀ ਲੈ ਰਹੇ ਹਨ। ਭਾਰਤ ਦੇ ਰਾਸ਼ਟਰਪਤੀ ਨੇ ਕਦੇ ਵੀ ਗਣਤੰਤਰ ਦਿਵਸ ਪਰੇਡ ਦੌਰਾਨ ਕਿਸੇ ਮਹਿਮਾਨ ਹਸਤੀ ਦੇ ਬੁਲੇਟ ਪਰੂਫ ਵਾਹਨਾਂ ਵਿਚ ਸਫਰ ਨਹੀਂ ਕੀਤਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਰਾਸ਼ਟਰਪਤੀ ਓਬਾਮਾ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਪਿੱਛੋਂ ਦਿੱਲੀ ਦੇ ਪੁਲਸ ਕਮਿਸ਼ਨਰ ਨੂੰ ਸਲਾਹ ਦਿੱਤੀ ਹੈ ਕਿ ਰਾਜਧਾਨੀ ਨਗਰ ਦਿੱਲੀ ਦੇ ਫਟੇ-ਪੁਰਾਣੇ ਕੱਪੜੇ ਚੁੱਕਣ ਵਾਲਿਆਂ, ਕਬਾੜੀਆਂ ਅਤੇ ਕਚਰਾ ਢੋਣ ਵਾਲਿਆਂ ਦੀ ਨਿਗਰਾਨੀ ਕਰਵਾਈ ਜਾਵੇ ਅਤੇ ਉਨ੍ਹਾਂ ਨੂੰ ਦੁਸ਼ਮਣ ਦੇਸ਼ ਤੋਂ ਸੰਭਾਵੀ ਖ਼ਤਰੇ ਬਾਰੇ ਸਿੱਖਿਅਤ ਕੀਤਾ ਜਾਵੇ।
ਸ਼ੁੱਕਰਵਾਰ ਨੂੰ ਮਿਜ਼ੋਰਮ ਦੇ ਰਾਜਪਾਲ ਦੇ ਰੂਪ ਵਿਚ ਸਹੁੰ ਚੁੱਕਣਗੇ ਕੁਰੈਸ਼ੀ
NEXT STORY