ਭਾਰਤ ਅਤੇ ਵਿਸ਼ਵ ਦੇ ਹੋਰ ਦੇਸ਼ਾਂ ’ਚ ਪਤੰਗਬਾਜ਼ੀ ਅਤਿਅੰਤ ਲੋਕਪ੍ਰਿਯ ਹੈ। ਪਤੰਗ ਉਡਾਉਣ ਨੂੰ ਖੁਸ਼ੀ ਦਾ ਪ੍ਰਤੀਕ ਵੀ ਮੰਨਿਆ ਜਾ ਜਾਂਦਾ ਹੈ, ਇਸ ਲਈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਪਤੰਗ ਉਡਾਉਣ ਦੇ ਲਈ ਉਤਸੁਕ ਰਹਿੰਦਾ ਹੈ ਪਰ ਕਈ ਵਾਰ ਬੱਚੇ ਛੱਤ ’ਤੇ ਪਤੰਗ ਉਡਾਉਣ ਦੇ ਦੌਰਾਨ ਹੇਠਾਂ ਡਿੱਗ ਕੇ ਜ਼ਖਮੀ ਹੋ ਜਾਂਦੇ ਹਨ ਅਤੇ ਕਈ ਵਾਰ ਤਾਂ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਨਾਲ ਖੁਸ਼ੀ ਗਮ ’ਚ ਬਦਲ ਜਾਂਦੀ ਹੈ।
ਪਤੰਗਬਾਜ਼ੀ ’ਚ ਵਰਤੀ ਜਾਂਦੀ ‘ਚਾਈਨੀਜ਼ ਡੋਰ’ ਵੀ ਹਾਦਸਿਆਂ ਦਾ ਕਾਰਨ ਬਣਦੀ ਹੈ। ਪਤੰਗਬਾਜ਼ੀ ਦੌਰਾਨ ਹਾਦਸਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 7 ਜਨਵਰੀ, 2025 ਨੂੰ ‘ਸਮਾਨਾ’ (ਪੰਜਾਬ) ’ਚ ਪਤੰਗ ਉਡਾਉਂਦੇ ਸਮੇਂ ਮਕਾਨ ਦੀ ਛੱਤ ਤੋਂ ਡਿੱਗ ਕੇ ਪੰਜਵੀਂ ਕਲਾਸ ਦੇ ਵਿਦਿਆਰਥੀ 11 ਸਾਲਾ ਜਸ਼ਨਦੀਪ ਦੀ ਸਿਰ ’ਤੇ ਸੱਟ ਲੱਗ ਜਾਣ ਦੇ ਸਿੱਟੇ ਵਜੋਂ ਜਾਨ ਚਲੀ ਗਈ।
* 15 ਜਨਵਰੀ, 2025 ਨੂੰ ‘ਨਾਗਪੁਰ’ (ਮਹਾਰਾਸ਼ਟਰ) ’ਚ ਇਕ ਹੀ ਦਿਨ ’ਚ ਪਤੰਗਬਾਜ਼ੀ ਦੇ ਦੌਰਾਨ ਹੋਏ 4 ਵੱਖ-ਵੱਖ ਹਾਦਸਿਆਂ ’ਚ ਇਕ 22 ਸਾਲਾ ਨੌਜਵਾਨ ਸੋਹੇਲ ਖਾਨ ਦੀ ਮੌਤ ਹੋ ਗਈ ਅਤੇ 2 ਔਰਤਾਂ ਸਮੇਤ 3 ਲੋਕਾਂ ਦੇ ਗਲੇ ‘ਚਾਈਨੀਜ਼ ਡੋਰ’ ਨਾਲ ਕੱਟ ਜਾਣ ਦੇ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਏ।
* 18 ਜਨਵਰੀ, 2025 ਨੂੰ ‘ਸ਼ਿਵਪੁਰੀ’ (ਮੱਧ ਪ੍ਰਦੇਸ਼) ’ਚ ਪਤੰਗ ਉਡਾਉਂਦੇ ਸਮੇਂ ‘ਭਾਰਤ’ ਨਾਂ ਦਾ ਇਕ 10 ਸਾਲਾ ਬੱਚਾ ਛੱਤ ਤੋਂ ਹੇਠਾਂ ਡਿੱਗ ਜਾਣ ਨਾਲ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਅਤੇ ਉਸਦੇ ਦੋਵੇਂ ਹੱਥ ਟੁੱਟ ਗਏ।
* 13 ਜੁਲਾਈ, 2025 ਨੂੰ ‘ਬਦਾਯੂੰ’ (ਉੱਤਰ ਪ੍ਰਦੇਸ਼) ਦੇ ਪਿੰਡ ‘ਖੈਰੀ’ ’ਚ ਪਤੰਗ ਉਡਾਉਣ ਦੌਰਾਨ ਸੰਤੁਲਨ ਵਿਗੜ ਜਾਣ ਦੇ ਕਾਰਨ ‘ਸ਼ਿਵਮ’ ਨਾਂ ਦੇ ਲੜਕੇ ਦੀ ਛੱਤ ਤੋਂ ਹੇਠਾਂ ਡਿੱਗ ਕੇ ਮੌਤ ਹੋ ਗਈ।
* 23 ਜੁਲਾਈ, 2025 ਨੂੰ ‘ਦਿੱਲੀ’ ’ਚ ਮਕਾਨ ਦੀ ਤੀਜੀ ਮੰਜ਼ਿਲ ਦੀ ਛੱਤ ’ਤੇ ਪਤੰਗ ਉਡਾਉਣ ਦੇ ਦੌਰਾਨ ਇਕ 10 ਸਾਲਾ ਬੱਚਾ ਹੇਠਾਂ ਡਿੱਗ ਿਗਆ ਅਤੇ ਜ਼ਖਮੀ ਹਾਲਤ ’ਚ ਹਸਪਤਾਲ ’ਚ ਲਿਜਾਣ ਦੌਰਾਨ ਰਸਤੇ ’ਚ ਹੀ ਉਸ ਨੇ ਦਮ ਤੋੜ ਦਿੱਤਾ।
* 17 ਅਗਸਤ, 2025 ਨੂੰ ‘ਦਿੱਲੀ’ ਦੇ ‘ਜਾਕਿਰ ਨਗਰ’ ’ਚ ‘ਮੁਹੰਮਦ ਸ਼ਾਦ’ ਨਾਂ ਦੇ 12 ਸਾਲਾ ਬੱਚੇ ਦੀ ਆਪਣੇ ਘਰ ਦੀ ਚੌਥੀ ਮੰਜ਼ਿਲ ਦੀ ਛੱਤ ’ਤੇ ਪਤੰਗ ਉਡਾਉਣ ਦੌਰਾਨ ਪੈਰ ਤਿਲਕ ਜਾਣ ਦੇ ਕਾਰਨ ਹੇਠਾਂ ਗਲੀ ’ਚ ਡਿੱਗ ਜਾਣ ਨਾਲ ਮੌਤ ਹੋ ਗਈ।
* 27 ਅਕਤੂਬਰ, 2025 ਨੂੰ ‘ਲਖਨਊ’ (ਉੱਤਰ ਪ੍ਰਦੇਸ਼) ਦੇ ‘ਆਲਮ ਨਗਰ’ ’ਚ ਆਪਣੇ ਘਰ ਦੀ ਦੂਜੀ ਮੰਜ਼ਿਲ ਦੀ ਛੱਤ ’ਤੇ ਪਤੰਗ ਉਡਾਉਣ ਦੇ ਦੌਰਾਨ 10 ਸਾਲਾ ‘ਰੋਹਨ ਸਾਹਨੀ’ ਦੀ ਛੱਤ ਤੋਂ ਹੇਠਾਂ ਡਿੱਗ ਜਾਣ ਦੇ ਕਾਰਨ ਮੌਤ ਹੋ ਗਈ।
* 23 ਦਸੰਬਰ, 2025 ਨੂੰ ‘ਮੇਰਠ’ (ਉੱਤਰ ਪ੍ਰਦੇਸ਼) ਦੀ ‘ਸ਼ਾਹਜਹਾਂ ਕਾਲੋਨੀ’ ’ਚ ਪਤੰਗ ਉਡਾ ਰਿਹਾ 12 ਸਾਲਾ ਬੱਚਾ ‘ਅਯਾਨ’ ਸੰਤੁਲਨ ਵਿਗ਼ੜ ਜਾਣ ਦੇ ਕਾਰਨ ਛੱਤ ਤੋਂ ਹੇਠਾਂ ਡਿੱਗ ਿਗਆ ਅਤੇ ਸਿਰ ’ਤੇ ਲੱਗੀ ਗੰਭੀਰ ਸੱਟ ਦੇ ਕਾਰਨ ਉਸ ਦੀ ਮੌਤ ਹੋ ਗਈ।
*29 ਦਸੰਬਰ, 2025 ਨੂੰ ‘ਕਰਨਾਲ’ (ਹਰਿਆਣਾ) ’ਚ ਰੇਲ ਪੱਟੜੀ ਦੇ ਨੇੜੇ ਕੱਟੀ ਪਤੰਗ ਲੁੱਟਣ ਦੇ ਚੱਕਰ ’ਚ ਇਕ 10 ਸਾਲਾ ਬੱਚੇ ਦੀ ‘ਵੰਦੇ ਭਾਰਤ’ ਟ੍ਰੇਨ ਦੀ ਲਪੇਟ ’ਚ ਆ ਜਾਣ ਨਾਲ ਮੌਤ ਹੋ ਗਈ।
* 2 ਜਨਵਰੀ, 2026 ਨੂੰ ‘ਧਾਰ’ (ਮੱਧ ਪ੍ਰਦੇਸ਼) ਦੇ ਦੌਲਤ ਨਗਰ ’ਚ ਪਤੰਗ ਉਡਾਉਂਦੇ ਸਮੇਂ ਰੁਦਰ ਨਾਂ ਦਾ 13 ਸਾਲਾ ਬੱਚਾ ਮਕਾਨ ਦੀ ਛੱਤ ਦੇ ਨੇੜਿਓਂ ਲੰਘ ਰਹੀ ਹਾਈਟੈਂਸ਼ਨ ਬਿਜਲੀ ਲਾਈਨ ਦੇ ਸੰਪਰਕ ’ਚ ਆ ਕੇ ਗੰਭੀਰ ਰੂਪ ’ਚ ਝੁਲਸ ਗਿਆ।
* 5 ਜਨਵਰੀ, 2026 ਨੂੰ ‘ਊਜੈਨ’ (ਮੱਧ ਪ੍ਰਦੇਸ਼) ’ਚ ਪਾਬੰਦੀ ਲੱਗੀ ‘ਚਾਈਨੀਜ਼ ਡੋਰ’ ਦੀ ਲਪੇਟ ’ਚ ਆ ਜਾਣ ਦੇ ਕਾਰਨ ਸੜਕ ’ਤੇ ਜਾ ਰਹੇ ਇਕ ਵਿਅਕਤੀ ਦਾ ਗਲਾ ਕੱਟਿਆ ਿਗਆ ਅਤੇ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ।
* 6 ਜਨਵਰੀ, 2026 ਨੰੂ ‘ਜਗਰਾਓਂ’ (ਪੰਜਾਬ) ’ਚ ਛੱਤ ’ਤੇ ਇਕੱਲਾ ਪਤੰਗ ਉਡਾ ਰਿਹਾ ਇਕ 10 ਸਾਲਾ ਬੱਚਾ ਸੰਤੁਲਨ ਵਿਗੜ ਜਾਣ ਦੇ ਕਾਰਨ ਛੱਤ ਤੋਂ ਹੇਠਾਂ ਡਿੱਗ ਿਗਆ ਅਤੇ ਉਸ ਦੀ ਮੌਤ ਹੋ ਗਈ।
* ਅਤੇ ਹੁਣ 7 ਜਨਵਰੀ, 2026 ਨੂੰ ‘ਸੰਗਾਰੈੱਡੀ’ (ਤੇਲੰਗਾਨਾ) ’ਚ ਹਾਈਟੈਂਸ਼ਨ ਬਿਜਲੀ ਦੀਆਂ ਤਾਰਾਂ ’ਚ ਫਸੇ ਪਤੰਗ ਨੂੰ ਖਿੱਚਣ ਦੇ ਦੌਰਾਨ ਇਕ 6 ਸਾਲਾ ਬੱਚਾ ਕਰੰਟ ਲੱਗਣ ਕਾਰਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਪਤੰਗ ਉਡਾਉਂਦੇ ਸਮੇਂ ਅਤਿਅੰਤ ਸਾਵਧਾਨੀ ਵਰਤਣ ਦੀ ਲੋੜ ਹੈ। ਜਿੱਥੋਂ ਤਕ ਸੰਭਵ ਹੋ ਸਕੇ ਖੁੱਲ੍ਹੇ ਇਲਾਕਿਆਂ, ਮੈਦਾਨਾਂ ਆਦਿ ’ਚ ਹੀ ਪਤੰਗਬਾਜ਼ੀ ਕਰਨੀ ਚਾਹੀਦੀ ਹੈ। ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮਕਾਨ ਦੀਆਂ ਛੱਤਾਂ ਅਤੇ ਗਲੀਆਂ ਆਦਿ ’ਚ ਪਤੰਗਬਾਜ਼ੀ ਕਰਨ ਤੋਂ ਰੋਕਣਾ ਚਾਹੀਦਾ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਹੋਣ ਵਾਲੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।
–ਵਿਜੇ ਕੁਮਾਰ
ਪੈਰ ਫੈਲਾਅ ਰਹੀਆਂ ਪੂੰਜੀਵਾਦੀ ਅਤੇ ਫਾਸ਼ੀਵਾਦੀ ਤਾਕਤਾਂ
NEXT STORY