ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਆਪਣੇ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਹ ਆਪਣੇ ਮੰਤਰਾਲਿਆਂ ਨੂੰ ਬਜਟ 'ਚ ਮਿਲੀ ਰਕਮ ਨੂੰ ਆਖਰੀ ਮਹੀਨੇ 'ਚ ਖਰਚਣ ਦੀ ਬਜਾਏ ਉਸ ਦਾ ਇਸਤੇਮਾਲ ਪੂਰੇ ਸਾਲ ਦੌਰਾਨ ਕਰਨ। ਸੰਸਦ ਦਾ ਬਜਟ ਇਜਲਾਸ ਸ਼ੁਰੂ ਹੋਣ ਤੋਂ ਇਕ ਮਹੀਨਾ ਪਹਿਲਾਂ ਮੋਦੀ ਨੇ ਆਪਣੇ ਮੰਤਰੀਆਂ ਨੂੰ ਇਹ ਵੀ ਕਿਹਾ ਕਿ ਉਹ ਵੱਖ-ਵੱਖ ਮੰਤਰਾਲਿਆਂ ਦੇ ਵੈੱਬ ਪੋਰਟਲ ਸਮੇਤ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਆਦਮੀ ਦੇ ਵਿਚਾਰਾਂ ਨੂੰ ਸੁਣਨ ਤਾਂ ਕਿ ਉਨ੍ਹਾਂ ਨੂੰ ਵੀ ਕੇਂਦਰੀ ਬਜਟ 'ਚ ਸ਼ਾਮਲ ਕੀਤਾ ਜਾ ਸਕੇ।
ਜੇਤਲੀ ਨੇ ਦਿੱਤਾ 'ਰੀ-ਸਟਿਚਿੰਗ' ਦਾ ਹੁਕਮ
NEXT STORY