ਉਸਦੀ ਇਹ ਸੁਪਨ ਸ੍ਰਿਸ਼ਟੀ ਉਸ ਤੋਂ ਹੀ ਉਤਪੰਨ ਹੁੰਦੀ ਹੈ ਤੇ ਉਸ ਤੋਂ ਭਿੰਨ ਵੀ ਨਹੀਂ ਹੁੰਦੀ। ਜਿਵੇਂ ਹੀ ਉਹ ਜਾਗਦਾ ਹੈ, ਇਹ ਸੁਪਨ ਸ੍ਰਿਸ਼ਟੀ ਉਸੇ ਵਿਚ ਲੀਨ ਵੀ ਹੋ ਜਾਂਦੀ ਹੈ।
ਇਵੇਂ ਹੀ ਖੰਡ-ਮੰਡਲ ਤੇ ਬ੍ਰਹਿਮੰਡਾਂ ਵਾਲੀ ਇਹ ਸਾਰੀ ਸ੍ਰਿਸ਼ਟੀ ਉਸੇ ਦੀ ਅਭਿਨੈ ਸ਼ਕਤੀ 'ੴ' ਤੋਂ ਉਤਪੰਨ ਹੁੰਦੀ ਹੈ, ਉਸੇ ਵਿਚ ਸਥਿਤ ਰਹਿੰਦੀ ਹੈ ਤੇ ਆਖਿਰਕਾਰ ਮਹਾਪਰਲੋ ਵੇਲੇ ਉਸ ਵਿਚ ਲੀਨ ਹੋ ਜਾਂਦੀ ਹੈ। ਇਹ ਸਾਰੀ ਸ੍ਰਿਸ਼ਟੀ ਵੀ ਅਕਾਲ ਪੁਰਖ ਤੋਂ ਭਿੰਨ ਨਹੀਂ ਹੈ ਕਿਉਂਕਿ 'ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ' (ਸੁਖਮਨੀ ਸਾਹਿਬ) ਨਿਰਗੁਣ ਤੇ ਨਿਰੰਕਾਰ ਵੀ ਉਹੀ ਹੈ ਤੇ ਸ੍ਰਿਸ਼ਟੀ ਦੀ ਹੱਦ ਸੁੰਨ ਸਮਾਧੀ ਵੀ ਉਹੀ ਹੈ।
ਆਪਨਾ ਖੇਲ ਆਪਿ ਕਰਿ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ।।
(ਸੁਖਮਨੀ ਸਾਹਿਬ)
ਇਹ ਸਾਰੀ ਸ੍ਰਿਸ਼ਟੀ ਰੂਪੀ ਖੇਲ ਉਹ ਖ਼ੁਦ ਹੀ ਰਚ ਕੇ ਖ਼ੁਦ ਹੀ ਉਸਨੂੰ ਦੇਖਦਾ ਹੈ। ਜਦੋਂ ਆਪਣੇ ਇਸ ਖੇਲ ਦਾ ਸੰਕੋਚ (ਪਰਲੋ) ਕਰਦਾ ਹੈ, ਉਦੋਂ ਉਹ ਆਪਣੇ ਆਪ ਵਿਚ ਆਪ ਹੀ ਸਥਿਤ ਹੁੰਦਾ ਹੈ।
ਜਿਵੇਂ ਵਿਸ਼ਾਲ ਸਮੁੰਦਰ ਤੋਂ ਵੱਡੀਆਂ-ਵੱਡੀਆਂ ਤੇ ਛੋਟੀਆਂ-ਛੋਟੀਆਂ ਜਲ ਦੀਆਂ ਬੇਅੰਤ ਤਰੰਗਾਂ ਉੱਠਦੀਆਂ ਹਨ ਤੇ ਜਲ ਵਿਚ ਹੀ ਲੀਨ ਹੋ ਜਾਂਦੀਆਂ ਹਨ। ਜਿਵੇਂ ਸ਼ਕਤੀਸ਼ਾਲੀ ਹਵਾ ਦਾ ਵੇਗ ਕਦੇ ਸ਼ਾਂਤ ਹੁੰਦਾ ਹੈ ਤੇ ਕਦੇ ਤੂਫਾਨ ਬਣ ਜਾਂਦਾ ਹੈ। ਇਵੇਂ ਹੀ ਅਕਾਲ ਪੁਰਖ ਤੋਂ ਸ੍ਰਿਸ਼ਟੀ ਰੂਪੀ ਤਰੰਗਾਂ ਤੇ ਤੂਫਾਨ ਉੱਠਦੇ ਹਨ ਤੇ ਕਦੇ ਉਸੇ ਵਿਚ ਲੀਨ ਹੋ ਜਾਂਦੇ ਹਨ।
ਤਰੰਗਾਂ ਜਿਵੇਂ ਸਮੁੰਦਰ ਤੋਂ ਭਿੰਨ ਨਹੀਂ ਅਤੇ ਤੂਫਾਨ ਜਿਵੇਂ ਵਾਯੂ ਤੋਂ ਭਿੰਨ ਨਹੀਂ, ਇਵੇਂ ਹੀ ਸ੍ਰਿਸ਼ਟੀ ਵੀ ਸ੍ਰਿਸ਼ਟੀ ਕਰਤਾ ਤੋਂ ਭਿੰਨ ਨਹੀਂ। ਸ੍ਰਿਸ਼ਟੀ ਕਰਤਾ ਤਾਂ ਸੱਚਾ ਨਾਉ 'ੴ' ਸ੍ਰਿਸ਼ਟੀ ਕਰਤਾ ਤੋਂ ਕਦੇ ਵੀ ਭਿੰਨ ਨਹੀਂ, ਜਿਵੇਂ ਸੂਰਜ ਤੋਂ ਉਸਦਾ ਤਾਪ ਅਤੇ ਚੰਦਰਮਾ ਤੋਂ ਉਸਦੀ ਚਾਂਦਨੀ। ਕਰਤਾ ਪੁਰਖ ਵਿਚ ਸਦਾ ਹੀ ਇੱਕਮਿਕ ਇਸ ਨਾਮ ਤੋਂ ਰਜੋ-ਤਮੋ-ਸਤੋ ਰੂਪੀ ਵਿਸ਼ਾਲ ਤਰੰਗਾਂ ਤੇ ਸਥੂਲ ਸੂਖ਼ਮ ਪੰਜ ਤੱਤਾਂ ਦੀਆਂ ਘੁੰਮਣਘੇਰੀਆਂ ਤੋਂ ਅਨੇਕਾਂ ਰੰਗਾਂ, ਭਾਂਤਾਂ ਤੇ ਜਿਨਸਾਂ (ਆਕਾਰਾਂ) ਵਾਲੀ ਦੇਵੀ-ਦੇਵਤੇ, ਚਾਰੇ ਖਾਣੀ ਆਦਿ ਸ੍ਰਿਸ਼ਟੀ ਉਤਪੰਨ ਹੁੰਦੀ ਹੈ। ਜਦੋਂ ਰਜੋ-ਸਤੋ-ਤਮੋ ਵਾਲੀਆਂ ਤਰੰਗਾਂ ਸ਼ਾਂਤ ਹੋ ਕੇ 'ੴ' ਵਿਚ ਲੀਨ ਹੋ ਜਾਂਦੀਆਂ ਹਨ।
ਮੰਡੀ ਦਾ ਇਤਿਹਾਸਕ ਘੰਟਾਘਰ
NEXT STORY