ਮੁੰਬਈ- ਟੀ. ਵੀ. ਅਭਿਨੇਤਰੀ ਆਈਰਿਸ ਮੈਟੀ ਨੇ ਸੜਕ 'ਤੇ ਮਨਚਲੇ ਨੂੰ ਸਬਕ ਸਿਖਾ ਦਿੱਤਾ ਹੈ। ਅਭਿਨੇਤਰੀ ਨੇ ਇਸ ਘਟਨਾ ਨਾਲ ਹਿੰਮਤ ਅਤੇ ਹੌਸਲੇ ਦੀ ਮਿਸਾਲ ਪੇਸ਼ ਕੀਤੀ। ਟੀ. ਵੀ. ਸ਼ੋਅ ਸੁਪਰਕਾਪਸ ਵਰਸਿਸ ਸੁਪਰਵਿਲੇਨਸ 'ਚ ਕੰਮ ਕਰ ਰਹੀ ਆਈਰਿਸ ਨਿਊ ਈਅਰ ਵਾਲੇ ਦਿਲ ਆਪਣੇ ਦੋਸਤਾਂ ਨਾਲ ਇਥੋਂ ਲੰਘ ਰਹੀ ਸੀ, ਉਥੇ ਹੀ ਮਨਚਲੇ ਸੜਕ 'ਤੇ ਹੰਗਾਮਾ ਕਰ ਰਹੇ ਸਨ। ਸੂਤਰਾਂ ਅਨੁਸਾਰ, ਉਨ੍ਹਾਂ ਲੜਕਿਆਂ ਨੇ ਬੈਰੀਕੇਡਸ ਨੂੰ ਆਈਰਿਸ ਵੱਲ ਲੱਤ ਮਾਰ ਕੇ ਧੱਕਾ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਆਈਰਿਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ 'ਚੋਂ ਇਕ ਲੜਕੇ ਨੇ ਅਭਿਨੇਤਰੀ ਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਸਮÎਾਂ ਤਾਂ ਅਭਿਨੇਤਰੀ ਸ਼ਾਂਤ ਰਹੀ, ਪਰ ਜਦੋਂ ਲੜਕੇ ਨੇ ਹਦ ਪਾਰ ਕਰ ਦਿੱਤੀ ਤਾਂ ਆਈਰਿਸ ਨੇ ਉਸ ਨੂੰ ਥੱਪੜ ਮਾਰ ਦਿੱਤਾ। ਲੜਕੇ ਨੇ ਆਈਰਿਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਚੁਸਤੀ ਦਿਖਾਉਂਦੇ ਹੋਏ ਆਈਰਿਸ ਲੜਕੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਨੂੰ ਦੇਖ ਕੇ ਇਥੇ ਭੀੜ ਇਕੱਠੀ ਹੋ ਗਈ। ਆਈਰਿਸ ਅਤੇ ਉਸ ਦੇ ਦੋਸਤਾਂ ਨੇ ਪੁਲਸ ਨੂੰ ਬੁਲਾ ਕੇ ਲੜਕੇ ਨੂੰ ਗ੍ਰਿਫਤਾਰ ਕਰਾ ਦਿੱਤਾ।
ਛੁੱਟੀਆਂ ਮਨਾਉਣ ਤੋਂ ਬਾਅਦ ਸਲਮਾਨ ਦੀ ਭੈਣ ਏਅਰਪੋਰਟ 'ਤੇ ਆਈ ਨਜ਼ਰ (ਦੇਖੋ ਤਸਵੀਰਾਂ)
NEXT STORY