ਸ਼ਾਮ ਦਾ ਸਮਾਂ ਹੋਵੇ ਅਤੇ ਚਾਹ ਦੇ ਨਾਲ ਕੁਝ ਖਾਣ ਨੂੰ ਨਾ ਹੋਵੇ, ਅਜਿਹਾ ਨਹੀਂ ਹੋ ਸਕਦਾ ਹੈ। ਚਾਹ ਦੇ ਨਾਲ ਜੇਕਰ ਬਿਸਕੁੱਟ ਦੇ ਨਾਲ ਨਮਕੀਮ ਵੀ ਹੋਵੇ ਤਾਂ ਚਾਹ ਦਾ ਮਜ਼ਾ ਦੋਗੁਣਾ ਹੋ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਆਟੇ ਦੀ ਚਕਲੀ ਬਣਾਉਣਾ ਸਿਖਾਵਾਂਗੇ।
ਬਣਾਉਣ ਲਈ ਸਮੱਗਰੀ:-
ਬਾਜਰੇ ਦਾ ਆਟਾ-1/2 ਕੱਪ
ਕਣਕ ਦਾ ਆਟਾ-1/2 ਕੱਪ
ਪਿੱਸਿਆ ਹੋਇਆ ਲਸਣ-1 ਚਮਚ
ਕਲੌਂਜੀ-1 ਚਮਚ
ਹਰੀ ਮਿਰਚ- 1 ਚਮਚ
ਨਮਕ ਸੁਆਦ ਅਨੁਸਾਰ
ਬਟਰ- 2 ਚਮਚ
ਦਹੀ- 2 ਚਮਚ
ਤੇਲ ਤੱਲਣ ਲਈ
ਬਣਾਉਣ ਦੀ ਵਿਧੀ:-
ਇਕ ਕਟੋਰੇ 'ਚ ਬਾਜਰੇ ਅਤੇ ਕਣਕ ਦਾ ਆਟਾ ਮਿਕਸ ਕਰੋਂ। ਉਸ ਦੇ ਨਾਲ ਲਸਣ, ਕਲੌਂਜੀ, ਹਰੀ ਮਿਰਚ ਪੇਸਟ ਅਤੇ ਨਮਕ ਮਿਲਾਓ। ਹੁਣ ਇਸ 'ਚ ਬਟਰ ਮਿਕਸ ਕਰੋਂ ਅਤੇ ਹੱਥਾਂ ਨਾਲ ਮਸਲ ਲਓ। ਫਿਰ ਇਸ 'ਚ ਦਹੀ ਅਤੇ ਥੋੜ੍ਹਾ ਜਿਹਾ ਪਾਣੀ ਮਿਕਸ ਕਰਕੇ ਮਸੂਥ ਆਟਾ ਗੁੰਨ੍ਹ ਲਓ। ਮਿਸ਼ਰਨ ਨੂੰ ਚਕਲੀ ਦੇ ਸਾਂਚੇ 'ਚ ਪਾਓ, ਨਿਊਜਪੇਪਰ ਫੋਲ ਤੇ ਗੋਲ-ਗੋਲ ਆਕਾਰ 'ਚ ਅੰਦਰ ਤੋਂ ਬਾਹਰ ਵੱਲ ਲੈਂਦੇ ਹੋਏ ਚਕਲੀ ਬਣਾ ਲਓ। ਹੁਣ ਇਕ ਕੜਾਹੀ 'ਚ ਤੇਲ ਗਰਮ ਕਰੋਂ, ਉਸ 'ਚ ਇਕ-ਇਕ ਕਰ ਕੇ ਚਕਲੀ ਪਾਓ ਅਤੇ ਅੱਗ ਨੂੰ ਹੌਲੀ ਰਹਿਣ ਦਿਓ। ਜਦੋਂ ਚਕਲੀ ਦੀ ਇਕ ਸਾਈਡ ਗੋਲਡਨ ਬਰਾਊਨ ਹੋ ਜਾਵੇ ਤਾਂ ਉਸ ਨੂੰ ਪਲਟ ਦਿਓ। ਸਾਰੇ ਚਕਲੀਆਂ ਨੂੰ ਨਿਊਜਪੇਪਰ 'ਤੇ ਕੱਢ ਲਓ ਅਤੇ ਫਿਰ ਖਾਓ।
ਬੁਰੀ ਆਦਤ ਨਹੀਂ, ਮਾੜੀ ਕਿਸਮਤ ਨਾਲ ਹੁੰਦਾ ਹੈ ਕੈਂਸਰ!
NEXT STORY