ਹਰ ਲੜਕੀ ਆਪਣੇ ਵਿਆਹ 'ਚ ਸਭ ਤੋਂ ਸੋਹਣੀ ਦਿਖਣਾ ਚਾਹੁੰਦੀ ਹੈ। ਇਸ ਲਈ ਸਹੀ ਮੇਕਅਪ ਬਹੁਤ ਜ਼ਰੂਰੀ ਹੈ। ਸਹੀ ਮੇਕਅਪ ਦੇ ਨਾਲ ਦੁਲਹਣ ਦਾ ਆਤਮ ਵਿਸ਼ਵਾਸ਼ ਤਾਂ ਵੱਧਦਾ ਹੈ ਨਾਲ ਹੀ ਉਹ ਪੂਰੇ ਵਿਆਹ ਦੌਰਾਨ ਖਿਲੀ-ਖਿਲੀ ਨਜ਼ਰ ਆਉਂਦੀ ਹੈ। ਬ੍ਰਾਈਡਲ ਮੇਕਅਪ ਮੌਸਮ ਅਨੁਸਾਰ ਹੋਣਾ ਚਾਹੀਦਾ ਹੈ। ਵੈਸੇ ਤਾਂ ਮੌਸਮ ਕੋਈ ਵੀ ਹੋਵੇ, ਬ੍ਰਾਈਡਲ ਮੇਕਅਪ ਵਾਟਰਪਰੂਫ ਹੀ ਹੋਵੇ ਤਾਂ ਬਿਹਤਰ ਹੈ। ਬ੍ਰਾਈਡਲ ਮੇਕਅਪ ਸ਼ੁਰੂ ਕਰਨ ਤੋਂ ਪਹਿਲਾਂ ਕਲੀਜਿੰਗ ਕਰੋਂ, ਕਲੀਜ਼ਿੰਗ ਨਾਲ ਚਿਹਰੇ ਦੇ ਦਾਗ-ਧੱਬੇ ਲੁਕਾਓ। ਇਸ ਤੋਂ ਬਾਅਦ ਚਿਹਰੇ 'ਤੇ ਫਾਊਂਡੇਸ਼ਨ ਲਗਾਓ। ਸ਼ਿਮਰ ਫਾਊਂਡੇਸ਼ਨ ਲਗਾਉਣ ਨਾਲ ਚਿਹਰਾ ਚਮਕਣ ਲੱਗਦਾ ਹੈ। ਲਹਿੰਗੇ ਨਾਲ ਮੈਚ ਕਰਦਾ ਹੋਇਆ ਬਲਸ ਆਨ ਲਗਾਓ। ਲਹਿੰਗੇ ਦੇ ਰੰਗ ਨੂੰ ਧਿਆਨ 'ਚ ਰੱਖਦੇ ਹੋਏ ਅੱਖਾਂ 'ਤੇ ਆਈਸ਼ੈਡੋ ਲਗਾਓ। ਆਪਣੀ ਆਈਬਰੋ ਨੂੰ ਹਾਈਲਾਈਟ ਕਰੋਂ। ਅੱਖਾਂ ਨੂੰ ਸਮੋਕੀ ਲੁੱਕ ਦੇਣ ਲਈ ਦੋ-ਤਿੰਨ ਰੰਗਾਂ ਦੇ ਆਈ ਲਾਈਨਰ ਦੀ ਵਰਤੋਂ ਕਰ ਸਕਦੇ ਹੋ। ਲਹਿੰਗੇ ਨਾਲ ਮੇਲ ਖਾਂਦੀ ਬ੍ਰਾਈਡਲ ਬਿੰਦੀ ਲਗਾਓ। ਬੁੱਲ੍ਹਾਂ ਨੂੰ ਗਲੋਸੀ ਲੁੱਕ ਦਿਓ। ਚੰਗੀ ਲਿਪ ਲਾਈਨਰ ਲਗਾਉਣ ਤੋਂ ਬਾਅਦ ਲਹਿੰਗੇ ਦੇ ਰੰਗ ਦੀ ਲਿਪਸਟਿਕ ਲਗਾਓ। ਬੁੱਲ੍ਹਾਂ 'ਤੇ ਗੋਲਡਨ ਜਾਂ ਸਿਲਵਰ ਰੰਗ ਦਾ ਹਲਕਾ ਟਚ ਵੀ ਦੇ ਸਕਦੇ ਹੋ। ਚੰਗੇ ਹੇਅਰ ਸਟਾਈਲ ਨਾਲ ਵੀ ਦੁਲਹਨ ਭੀੜ 'ਚ ਸਭ ਤੋਂ ਵੱਖਰੀ ਨਜ਼ਰ ਆਉਂਦੀ ਹੈ। ਦੁਲਹਨ 'ਤੇ ਉੱਚਾ ਜੂੜਾ ਜ਼ਿਆਦਾ ਵਧੀਆ ਲੱਗਦਾ ਹੈ। ਵਿਆਹ ਲਈ ਉਸ ਦਾ ਇਹ ਮੇਕਅਪ ਬਿਲਕੁੱਲ ਪਰਫੈਕਟ ਹੈ।
ਇੰਝ ਬਣਾਓ ਬਾਜਰੇ ਦੀ ਚਕਲੀ ਰੈਸਿਪੀ
NEXT STORY