ਬਾਂਕਾ- ਜਾਨਵਰਾਂ ਦੇ ਸਿਰ 'ਤੇ ਸਿੰਗ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਕਿਸੇ ਇਨਸਾਨ ਦੇ ਸਿਰ 'ਤੇ ਸਿੰਗ ਉੱਗ ਜਾਣਾ ਬਹੁਤ ਅਜ਼ੀਬ ਲੱਗਦਾ ਹੈ ਪਰ ਇਹ ਸੱਚ ਹੈ। ਬਿਹਾਰ ਦੇ ਬਾਂਕਾ ਜ਼ਿਲੇ 'ਚ ਰਹਿਣ ਵਾਲੇ 96 ਸਾਲਾਂ ਬਜ਼ੁਰਗ ਜਗਦੀਸ਼ ਕਾਪਰੀ ਦੇ ਸਿਰ 'ਤੇ ਅਚਾਨਕ ਸਿੰਗ ਨਿਕਲ ਆਇਆ ਹੈ। ਜਗਦੀਸ਼ ਦੇ ਸਿਰ 'ਤੇ ਤਕਰੀਬਨ 3 ਇੰਚ ਲੰਬਾ ਇਕ ਸਿੰਗ ਉਂਗ ਆਇਆ ਹੈ। ਜਗਦੀਸ਼ ਦਾ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਉਸ ਨੂੰ ਆਪਣੇ ਸਿਰ ਦੇ ਵਿਚਕਾਰ ਕੁਝ ਅਜ਼ੀਬ ਕਿਸਮ ਦਾ ਅਹਿਸਾਸ ਹੁੰਦਾ ਸੀ। ਅਜਿਹਾ ਲੱਗਦਾ ਸੀ ਕਿ ਜਿਵੇਂ ਕੋਈ ਚੀਜ਼ ਉਸ ਦੇ ਸਿਰ 'ਚੋਂ ਬਾਹਰ ਆਉਣ ਵਾਲੀ ਹੈ। ਕੁਝ ਹੀ ਸਮੇਂ ਬਾਅਦ ਉਸ ਨੂੰ ਆਪਣੇ ਸਿਰ 'ਤੇ ਕਿਸੇ ਨੋਕੀਲੀ ਚੀਜ਼ ਦਾ ਅਹਿਸਾਸ ਹੋਇਆ ਜੋ ਸਮੇਂ ਦੇ ਨਾਲ ਵੱਡੀ ਹੁੰਦੀ ਗਈ। ਹੌਲੀ-ਹੌਲੀ ਉਹ ਇੰਨੀ ਵੱਡੀ ਹੋ ਗਈ ਕਿ ਉਸ ਨੇ ਇਕ ਸਿੰਗ ਦਾ ਆਕਾਰ ਲੈ ਲਿਆ। ਜਗਦੀਸ਼ ਦੇ ਸਿਰ 'ਤੇ ਉੱਗਿਆ ਇਹ ਸਿੰਗ ਮਜ਼ਬੂਤ ਅਤੇ ਨੋਕੀਲਾ ਵੀ ਹੈ। ਸਿੰਗ ਨੂੰ ਦੇਖ ਕੇ ਸਿਰਫ ਜਗਦੀਸ਼ ਹੀ ਨਹੀਂ ਸਗੋਂ ਪਰਿਵਾਰ ਅਤੇ ਸਥਾਨਕ ਡਾਕਟਰ ਵੀ ਪ੍ਰੇਸ਼ਾਨ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜਗਦੀਸ਼ ਦੇ ਸਿਰ ਤੋਂ ਸਿੰਗ ਨੂੰ ਹਟਾਉਣ ਲਈ ਉਨ੍ਹਾਂ ਨੂੰ ਇਕ ਵੱਡਾ ਆਪ੍ਰੇਸ਼ਨ ਕਰਨਾ ਹੋਵੇਗਾ, ਜਿਸ ਦੇ ਲਈ ਜਗਦੀਸ਼ ਦੀ ਸਰੀਰਿਕ ਹਾਲਤ ਕਮਜ਼ੋਰ ਹੈ। ਹਾਲਾਂਕਿ ਦੱਸਿਆ ਜਾਂਦਾ ਹੈ ਕਿ ਜਗਦੀਸ਼ ਅਜਿਹੇ ਪਹਿਲੇ ਵਿਅਕਤੀ ਨਹੀਂ ਹਨ ਜਿਸ ਦੇ ਸਿਰ 'ਤੇ ਇਹ ਸਿੰਗ ਉੱਗ ਆਇਆ ਹੈ। ਚੀਨ 'ਚ ਵੀ ਬਹੁਤ ਸਾਰੇ ਲੋਕਾਂ ਦੇ ਸਿਰ 'ਚ ਸਿੰਗ ਉੱਗਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਸ ਤਰ੍ਹਾਂ ਦਾ ਹੋਵੇ ਦੁਲਹਨ ਦਾ ਮੇਕਅਪ
NEXT STORY