ਕਿੱਲਾਂ ਦੀ ਸਮੱਸਿਆ ਸਿਰਫ ਗਰਮੀਆਂ 'ਚ ਹੀ ਨਹੀਂ ਹੁੰਦੀ ਹੈ ਸਗੋਂ ਇਕ ਦਾਗ ਪੈਦਾ ਕਰਨ ਵਾਲੀ ਸਮੱਸਿਆ ਸਰਦੀਆਂ 'ਚ ਵੀ ਹੁੰਦੀ ਹੈ। ਜੇਕਰ ਤੁਸੀਂ ਵੀ ਸਰਦੀਆਂ 'ਚ ਇਸ ਦਾ ਸ਼ਿਕਾਰ ਹੋ ਰਹੇ ਹੋ ਤਾਂ ਇਨ੍ਹਾਂ ਟਿਪਸ 'ਤੇ ਧਿਆਨ ਦਿਓ ਅਤੇ ਇਨ੍ਹਾਂ ਨੂੰ ਫੋਲੋ ਕਰੋਂ।
ਤਰਲ ਪਦਾਰਥਾਂ ਦੀ ਵਰਤੋਂ ਜ਼ਿਆਦਾ ਮਾਤਰਾ 'ਚ ਕਰੋਂ:-ਸਰਦੀਆਂ 'ਚ ਕਿੱਲ ਨਿਕਲਣ ਦਾ ਮੁੱਖ ਕਾਰਨ ਡਿਹਾਈਡ੍ਰੇਸ਼ਨ ਅਤੇ ਮੋਈਸਰਾਈਜ਼ਰ ਦੀ ਕਮੀ ਹੈ। ਲੋੜੀਂਦੀ ਮਾਤਰਾ 'ਚ ਤਰਲ ਪਦਾਰਥ ਦਾ ਸੇਵਨ ਕਰਨ ਨਾਲ ਇਸ ਸਮੱਸਿਆ ਚੋਂ ਛੁੱਟਕਾਰਾ ਪਾਇਆ ਜਾ ਸਕਦਾ ਹੈ। ਇਸ ਸਮੱਸਿਆ ਨੂੰ ਘੱਟ ਕਰਨ 'ਚ ਮਿਨਰਲ ਵਾਟਰ ਬਹੁਤ ਫਾਇਦੇਮੰਦ ਹੈ।
ਤਾਜ਼ਾ ਹਵਾ 'ਚ ਸਾਹ ਲਓ:- ਬਾਹਰ ਤੋਂ ਠੰਡੀ ਹਵਾ ਅੰਦਰ ਨਾ ਆਏ ਇਸ ਲਈ ਜ਼ਿਆਦਾਤਰ ਲੋਕ ਆਪਣੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖਦੇ ਹੋਏ ਪਰ ਇਸ ਨਾਲ ਤਾਜ਼ੀ ਹਵੀ ਅੰਦਰ ਨਹੀਂ ਆ ਪਾਉਂਦੀ ਹੈ ਅਤੇ ਕਮਰੇ 'ਚ ਡਰਾਈ ਏਅਰ ਇਕੱਠਾ ਹੋ ਜਾਂਦਾ ਹੈ। ਸਵੇਰੇ ਤਾਜ਼ਾ ਹਵਾ 'ਚ ਸਾਹ ਲੈਣ ਨਾਲ ਕਿੱਲਾਂ ਨੂੰ ਕੁਝ ਹੱਦ ਤੱਕ ਰੋਕਿਆ ਜਾ ਸਕਦਾ ਹੈ।
ਚਿਹਰੇ ਦੀ ਸਫਾਈ ਬਹੁਤ ਜ਼ਰੂਰੀ ਹੈ:-ਹਰ ਮੌਸਮ 'ਚ ਫੇਸ ਨੂੰ ਸਾਫ ਰੱਖਣਾ ਬਹੁਤ ਜ਼ਰੂਰੀ ਹੈ, ਜਿਥੋਂ ਤੱਕ ਸਰਦੀਆਂ ਦਾ ਸਵਾਲ ਹੈ ਇਹ ਦੋਗੁਣਾ ਜ਼ਰੂਰੀ ਹੋ ਜਾਂਦਾ ਹੈ। ਸਰਦੀਆਂ ਦੀ ਹਵਾ 'ਚ ਬਹੁਤ ਧੂੜ ਅਤੇ ਮਿੱਟੀ ਹੁੰਦੀ ਹੈ, ਜਿਸ ਨਾਲ ਚਮੜੀ ਦੇ ਰੋਮ ਬਾਂਦ ਹੋ ਜਾਂਦੇ ਹਨ। ਬੰਦ ਹੋ ਕੇ ਕਿੱਲ ਫੁਨਸੀਆਂ ਨੂੰ ਜਨਮ ਦਿੰਦੀਆਂ ਹਨ। ਇਸ ਲਈ ਚਿਹਰੇ ਨੂੰ ਮਾਈਸਰਾਈਜਿੰਗ ਕਲੀਂਜਰ ਨਾਲ ਸਾਫ ਜ਼ਰੂਰ ਕਰੋਂ, ਖਾਸ ਤੋਂਰ 'ਤੇ ਸ਼ਾਮ ਨੂੰ।
ਮਾਈਸਚਰਾਈਜਿੰਗ ਵੀ ਜ਼ਰੂਰੀ ਹੈ :- ਸਰਦੀਆਂ 'ਚ ਚੱਲਣ ਵਾਲੀ ਹਵਾਵਾਂ ਚਿਹਰੇ ਦੀ ਨਮੀ ਨੂੰ ਖੋਹ ਲੈਂਦੀ ਹੈ। ਚਮੜੀ 'ਚ ਮੌਜੂਦ ਮਾਈਸਚਰ ਚਮੜੀ ਦੀਆਂ ਅਤੇ ਪਰਤਾਂ ਨੂੰ ਠੀਕ ਕਰਦਾ ਹੈ। ਹਰ ਸਕਿੰਨ ਟੋਨ ਵਾਲੇ ਨੂੰ ਖੁਜਲੀ, ਨਿਸ਼ਾਨ ਅਤੇ ਦਰਾਰਾਂ ਨੂੰ ਮਿਟਾਉਣ ਲਈ ਮਾਈਸਚਰ ਦੀ ਲੋੜ ਹੁੰਦੀ ਹੈ, ਜਿਨ੍ਹਾਂ ਲੋਕਾਂ ਦੀ ਚਮੜੀ ਜ਼ਿਆਦਾ ਸੰਵੇਦਨਸ਼ੀਲ ਹੈ ਅਤੇ ਮਾਈਸਚਰ ਲਈ ਹਾਈਡ੍ਰੇਟਿੰਗ ਲੋਸ਼ਨ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਫਰੂਟ ਫੇਸ ਮਾਸਕ:-ਜੇਕਰ ਤੁਸੀਂ ਸਰਦੀਆਂ 'ਚ ਚਮੜੀ ਨੂੰ ਨਰਮ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਪੋਸ਼ਣ ਬਹੁਤ ਜ਼ਰੂਰ ਹੈ। ਚਮੜੀ ਨੂੰ ਠੀਕ ਕਰਨ ਲਈ ਤੁਸੀਂ ਫਰੂਟ ਮਾਸਕ ਲਗਾ ਸਕਦੇ ਹੋ।
ਜ਼ਿਆਦਾ ਨਾ ਰਗੜੋਂ:- ਹਾਲਾਂਕਿ ਚਮੜੀ ਦੀ ਮੈਲ ਉਤਾਰਨ ਅਤੇ ਰਗੜਨੀ ਜ਼ਰੂਰੀ ਹੈ ਪਰ ਜ਼ਿਆਦਾ ਰਗੜਨ ਨਾਲ ਚਮੜੀ ਡਰਾਈ ਅਤੇ ਡਲ ਬਣਦੀ ਹੈ।
ਕਿਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ:- ਤੁਹਾਨੂੰ ਸਰਦੀਆਂ 'ਚ ਜ਼ਿਆਦਾ ਖੁਸ਼ਬੂ ਵਾਲੇ ਪਰਫਿਊਮ ਅਤੇ ਲੋਸ਼ਨ ਦੀ ਵਰਤੋਂ ਤੋਂ ਬੱਚਣਾ ਚਾਹੀਦੇ ਕਿਉਂਕਿ ਇਸ ਨਾਲ ਚਮੜੀ 'ਚ ਦਰਾਰਾਂ ਪੈਂਦੀਆਂ ਹਨ। ਗਰਮ ਪਾਣੀ ਦੀ ਜ਼ਿਆਦਾ ਦੇਰ ਤੱਕ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਚਮੜੀ 'ਚ ਮੌਜੂਦ ਜ਼ਰੂਰੀ ਤੇਲ ਬਾਹਰ ਨਿਕਲਦਾ ਹੈ। ਵੱਖ-ਵੱਖ ਪ੍ਰਕਾਰ ਦੇ ਵੈਕਸ ਅਤੇ ਆਇਕ ਵਾਲੇ ਸਕਿੰਨ ਕੇਅਰ ਪ੍ਰੋਡੈਕਟਸ ਨੂੰ ਵੀ ਨਜ਼ਰ ਅੰਦਾਜ਼ ਕਰੋਂ।
ਕਸਰਤ:- ਸਰਦੀਆਂ 'ਚ ਘਰ 'ਚ ਦੁਬਕਕਰ ਨਾ ਬੈਠੋ ਅਤੇ ਕਸਰਤ ਨਾ ਛੱਡੋ। ਕਸਰਤ ਨਾਲ ਚਮੜੀ ਵਾਰਮ ਅਤੇ ਐਕਟਿਵ ਬਣਦੀ ਹੈ ਜਿਸ ਨਾਲ ਚਮੜੀ 'ਚ ਆਕਸੀਜ਼ਨ ਦਾ ਸੰਚਾਰ ਹੁੰਦਾ ਹੈ ਅਤੇ ਚਮੜੀ ਸਾਫ ਅਤੇ ਚਮਕਦਾਰ ਬਣਦੀ ਹੈ।
ਸਰਦੀਆਂ 'ਚ ਕਿੱਲਾਂ ਨੂੰ ਰੋਕਣ ਦੇ ਉਪਾਅ
NEXT STORY