ਨਵੀਂ ਦਿੱਲੀ— ਉਂਝ ਤਾਂ ਭਾਰਤੀ ਬੜੇ ਹੀ ਮਿਹਨਤਕਸ਼ ਲੋਕ ਹਨ ਅਤੇ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਭਾਰਤੀਆਂ ਦੇ ਹੱਥ ਕਿਤੇ ਵੀ ਨਹੀਂ ਟਿੱਕਦੇ। ਸ਼ਾਇਦ ਇਸੇ ਲਈ ਆਪਣੇ ਵਿਹਲੇ ਸਮੇਂ ਵਿਚ ਉਹ ਕੁਝ-ਨਾ-ਕੁਝ ਊਟਪਟਾਂਗ ਕਰਦੇ ਦੇਖੇ ਜਾ ਸਕਦੇ ਹਨ। ਗੱਲ ਵਿਆਹਾਂ 'ਤੇ ਨਾਗਿਨ ਡਾਂਸ ਦੀ ਹੋਵੇ ਜਾਂ ਫਿਰ ਸਬਜ਼ੀ ਨਾਲ ਧਨੀਆ ਤੇ ਮਿਰਚਾਂ ਫ੍ਰੀ ਲੈਣ ਦੀ, ਇਹ ਚੀਜ਼ਾਂ ਸਿਰਫ ਭਾਰਤ ਵਿਚ ਹੀ ਦੇਖਣ ਨੂੰ ਮਿਲਦੀਆਂ ਹਨ। ਜਨਤਕ ਥਾਵਾਂ 'ਤੇ ਲੱਗੇ ਬੋਰਡ 'ਤੇ ਉਨ੍ਹਾਂ 'ਤੇ ਲਿਖੀ ਉਲਟੀ-ਪੁਲਟੀ ਹਿੰਦੀ, ਇੰਗਲਿਸ਼ ਅਰਥਾਂ ਦਾ ਅਨਰਥ ਕਰਕੇ ਰੱਖ ਦਿੰਦੀ ਹੈ ਪਰ ਭਾਰਤੀਆਂ ਦੇ ਕੰਮ ਇੰਝ ਹੀ ਚੱਲਦੇ ਰਹਿੰਦੇ ਹਨ।
ਸਕੂਟਰ ਜਾਂ ਬਾਈਕ ਜਿੰਨੇਂ ਮਰਜ਼ੀ ਵਧੀਆ ਹੋਣ ਜੇ ਕਿਤੇ ਵਿਚ ਰਸਤੇ ਰੁੱਕ ਜਾਣ ਤਾਂ ਸ਼ਾਇਦ ਸਿਰਫ ਭਾਰਤ ਹੀ ਅਜਿਹਾ ਦੇਸ਼ ਹੈ, ਜਿੱਥੇ ਮੈਕੇਨਿਕ ਦੀ ਲੋੜ ਨਹੀਂ ਪੈਂਦੀ ਤੇ ਲੋਕ ਇਨ੍ਹਾਂ ਨੂੰ ਮਾੜਾ ਜਿਹਾ ਟੇਢਾ ਕਰਕੇ ਫਿਰ ਤੋਂ ਰੋੜ ਲੈਂਦੇ ਹਨ। ਇਕ ਬਾਈਕ 'ਤੇ 5-5 ਲੋਕਾਂ ਦਾ ਸਵਾਰ ਹੋਣਾ। ਟ੍ਰੇਨ ਵਿਚ ਆਪਣੀ ਕਨਫਰਮ ਸੀਟ ਦੇ ਬਾਵਜੂਦ ਤੰਗ ਹੋ ਕੇ 3 ਲੋਕਾਂ ਦੀ ਸੀਟ 'ਤੇ ਪੰਜ ਲੋਕਾਂ ਦਾ ਬਹਿਣਾ ਤੇ ਟ੍ਰੇਨ ਦੀ ਟਾਇਲਟ ਵਿਚ ਸਫਰ ਕਰਨਾ। ਨੋਟਾਂ 'ਤੇ ਆਪਣੇ ਫੋਨ ਨੰਬਰ ਤੇ ਜਾਣਕਾਰੀ ਲਿਖਣਾ ਅਤੇ ਤੇ ਟੁੱਟੇ ਪੈਸੇ ਨਾ ਹੋਣ 'ਤੇ ਟੌਫੀ ਦੇਣਾ, ਇਹ ਸਿਰਫ ਭਾਰਤ ਵਿਚ ਹੀ ਹੁੰਦਾ ਹੈ। ਇਹ ਤਸਵੀਰਾਂ ਦੇਖ ਕੇ ਤੁਸੀਂ ਵੀ ਇਹ ਕਹੋਗੇ, 'ਇਟ ਹੈਪਨਜ਼ ਓਨਲੀ ਇਨ ਇੰਡੀਆ।'
ਪਲਟੇ ਸਾਕਸ਼ੀ ਮਹਾਰਾਜ ਕਿਹਾ, ਰਾਤ ਗਈ ਤਾਂ ਬਾਤ ਗਈ
NEXT STORY