ਨਵੀਂ ਦਿੱਲੀ- ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਨੂੰ ਲੈ ਕੇ ਰਹੱਸ ਦੀਆਂ ਪਰਤਾਂ ਖੁੱਲਣ ਲੱਗੀਆਂ ਹਨ। ਇਹ ਪਤਾ ਲੱਗ ਗਿਆ ਹੈ ਕਿ ਸੁਨੰਦਾ ਦੀ ਮੌਤ ਜ਼ਹਿਰ ਨਾਲ ਹੋਈ ਸੀ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਆਖਿਰਕਾਰ ਸੁਨੰਦਾ ਦੀ ਹੱਤਿਆ ਕਿਸ ਨੇ ਕੀਤੀ। ਦਿੱਲੀ ਪੁਲਸ ਨੇ ਇਸ ਸਾਰੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਐਸ. ਆਈ. ਟੀ.) ਦੀ ਟੀਮ ਦਾ ਗਠਨ ਕਰ ਦਿੱਤਾ ਹੈ। ਇਹ ਟੀਮ ਪੂਰੇ ਮਾਮਲੇ ਨੂੰ ਸੁਲਝਾਉਣ ਲਈ ਜੁਟ ਗਈ ਹੈ।
ਪੁਲਸ ਸਾਊਦੀ ਅਰਬ ਤੋਂ ਆਏ ਦੋ ਲੋਕਾਂ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ, ਜੋ ਕਿ ਸੁਨੰਦਾ ਦੀ ਮੌਤ ਦੇ ਸਮੇਂ ਉਸ ਹੋਟਲ ਵਿਚ ਠਹਿਰੇ ਹੋਏ ਸਨ ਅਤੇ ਸੁਨੰਦਾ ਦੀ ਮੌਤ ਦੀ ਖਬਰ ਸਾਹਮਣੇ ਆਉਂਦੇ ਹੀ ਉਹ ਉੱਥੋਂ ਲਾਪਤਾ ਹੋ ਗਏ ਸਨ। ਇਕ ਅਖਬਾਰ ਦੇ ਹਵਾਲੇ ਤੋਂ ਇਹ ਗੱਲ ਸਾਹਮਣੇ ਆਈ ਹੈ।
ਅਜਿਹੀ ਵੀ ਸ਼ੰਕਾ ਲਾਈ ਜਾ ਰਹੀ ਹੈ ਕਿ ਸੁਨੰਦਾ ਦੀ ਹੱਤਿਆ 'ਚ ਇਨ੍ਹਾਂ ਦੋਹਾਂ ਦਾ ਹੱਥ ਹੋ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਸੁਨੰਦਾ ਆਈ. ਪੀ. ਐੱਲ. ਵਿਚ ਟੀਮ ਨੂੰ ਲੈ ਕੇ ਉਠੇ ਵਿਵਾਦ ਬਾਰੇ ਕਈ ਜਾਣਕਾਰੀਆਂ ਉਜਾਗਰ ਕਰਨਾ ਚਾਹੁੰਦੀ ਸੀ। ਸੁਨੰਦਾ ਦੀ ਮੌਤ ਨਾਲ ਜੁੜੀ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਦਿੱਲੀ ਪੁਲਸ ਨੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਜਿਸ ਤੋਂ ਇਕ ਦਿਨ ਬਾਅਦ ਤਰਾਰ ਦਾ ਬਿਆਨ ਆਇਆ ਹੈ। ਜ਼ਿਕਰਯੋਗ ਹੈ ਕਿ ਤਰਾਰ ਉਹ ਲੜਕੀ ਹੈ, ਜਿਸ ਨੇ ਥਰੂਰ ਨੂੰ ਟਵਿੱਟਰ 'ਤੇ ਕੁਝ ਨਿਜੀ ਸੰਦੇਸ਼ ਭੇਜੇ ਸਨ। ਮੇਹਰ ਤਰਾਰ ਨਾਂ ਦੀ ਇਹ ਲੜਕੀ ਪਾਕਿਸਤਾਨੀ ਪੱਤਰਕਾਰ ਹੈ। ਸੁਨੰਦਾ ਨੂੰ ਸ਼ੱਕ ਸੀ ਕਿ ਉਸ ਦੇ ਪਤੀ ਥਰੂਰ ਦੇ ਤਰਾਰ ਨਾਲ ਸੰਬੰਧ ਹਨ। ਸੁਨੰਦਾ ਨੇ ਟਵਿੱਟਰ ਅਕਾਊਂਟ ਤੋਂ ਉਹ ਸੰਦੇਸ਼ ਪੜ੍ਹੇ ਸਨ ਅਤੇ ਤਰਾਰ ਨੇ ਟਵੀਟ ਕਰ ਕੇ ਉਸ ਦਾ ਜਵਾਬ ਵੀ ਦਿੱਤਾ ਸੀ। ਤਰਾਰ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ।
ਜ਼ਿਕਰਯੋਗ ਹੈ ਕਿ ਦੱਖਣੀ ਦਿੱਲੀ ਦੇ ਇਕ ਪੰਜ ਸਿਤਾਰਾ ਹੋਟਲ ਵਿਚ ਪਿਛਲੇ ਸਾਲ 17 ਜਨਵਰੀ ਦੀ ਰਾਤ ਨੂੰ ਸੁਨੰਦਾ ਪੁਸ਼ਕਰ ਦੀ ਲਾਸ਼ ਮਿਲੀ ਸੀ। ਇਕ ਦਿਨ ਪਹਿਲਾਂ ਹੀ ਥਰੂਰ ਨਾਲ ਤਰਾਰ ਦੇ ਸੰਬੰਧਾਂ ਨੂੰ ਲੈ ਕੇ ਸੁਨੰਦਾ ਅਤੇ ਥਰੂਰ ਦੀ ਬਹਿਸ ਹੋਈ ਸੀ। ਪੁਲਸ ਨੇ ਕਿਹਾ ਹੈ ਕਿ ਹੱਤਿਆ ਨਾਲ ਜੁੜੇ ਜਾਂਚ ਵਿਚ ਥਰੂਰ ਦੇ ਸਹਿਯੋਗ ਦੇ ਸੰਬੰਧ 'ਚ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ।
ਸਿੱਧੇ-ਸਾਦੇ, ਭੋਲੇ-ਭਾਲੇ, ਦੇਖੋ ਭਾਰਤੀਆਂ ਦੇ ਕੰਮ ਨਿਰਾਲੇ (ਦੇਖੋ ਤਸਵੀਰਾਂ)
NEXT STORY