ਸੀਤਾਪੁਰ- ਉੱਤਰ ਪ੍ਰਦੇਸ਼ ਦੇ ਸੀਤਾਪੁਰ 'ਚ ਇਕ 6 ਸਾਲ ਦੀ ਬੱਚੀ ਨਾਲ ਬਲਾਤਾਕ ਕੀਤਾ ਗਿਆ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਮਾਹੋਲੀ ਖੇਤਰ ਦੀ ਹੈ। ਪੁਲਸ ਦਾ ਕਹਿਣਾ ਹੈ ਕਿ ਲੜਕੀ ਬੁੱਧਵਾਰ ਦੀ ਰਾਤ ਤੋਂ ਲਾਪਤਾ ਸੀ, ਉਸ ਦੀ ਲਾਸ਼ ਸਵੇਰੇ ਮਿਲੀ।
ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਲੜਕੀ ਦੇ ਪਰਿਵਾਰਕਰ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਅਤੇ ਮਗਰੋਂ ਉਸ ਦੀ ਗਲਾ ਦੱਬਾ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਇਸ ਮਾਮਲੇ 'ਚ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਕਰ ਸਕੀ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਬੈਂਗਲੂਰ ਦੇ ਇਕ ਸਕੂਲ 'ਚ 8 ਸਾਲਾਂ ਬੱਚੀ ਨਾਲ ਇਕ ਅਧਿਆਪਕ ਵਲੋਂ ਬਲਾਤਕਾਰ ਕੀਤੀ ਗਿਆ ਸੀ।
ਹੁਣ ਖੁੱਲ ਜਾਵੇਗਾ ਸੁਨੰਦਾ ਪੁਸ਼ਕਰ ਦੇ ਕਤਲ ਦਾ ਇਕ-ਇਕ ਰਾਜ਼!
NEXT STORY