ਸਵੇਰ ਦੀ ਸ਼ੁਰੂਆਤ ਜੇਕਰ ਕੁਝ ਹੈਲਦੀ ਖਾ ਕੇ ਕੀਤੀ ਜਾਵੇ ਤਾਂ ਤੁਹਾਡੀ ਸਿਹਤ ਚੰਗੀ ਰਹਿ ਸਕਦੀ ਹੈ। ਜੇਕਰ ਹਰ ਸਵੇਰੇ ਤੁਸੀਂ ਇਹ ਸੋਚਦੇ ਹੋ ਕਿ ਅੱਜ ਨਾਸ਼ਤੇ 'ਚ ਕੀ ਬਣਾਇਆ ਜਾਵੇ ਤਾਂ ਇਸ ਦੀ ਚਿੰਤਾ ਹੁਣ ਛੱਡ ਦਿਓ। ਅੱਜ ਅਸੀਂ ਤੁਹਾਨੂੰ ਸੂਜ਼ੀ ਚਿੱਲਾ ਬਣਾਉਣਾ ਸਿਖਾ ਰਹੇ ਹਾਂ।
ਬਣਾਉਣ ਲਈ ਸਮੱਗਰੀ:-
ਰਵਾ- 2 ਕੱਪ
ਦਹੀ- 1 ਕੱਪ
ਪਾਣੀ - 1/2 ਕੱਪ
ਸਬਜ਼ੀਆਂ- 1 ਕੱਪ ਪਿਆਜ਼, ਸ਼ਿਮਲਾ ਮਿਰਚ, ਟਮਾਟਰ, ਗਾਜਰ, ਮਟਰ
ਧਨੀਆ
ਹਰੀ ਮਿਰਚ
ਨਮਕ ਸੁਆਦ ਅਨੁਸਾਰ
ਮਿਰਚ- ਚੁਟਕੀਭਰ
ਤੇਲ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਇਕ ਕਟੋਰੇ 'ਚ ਰਵਾ, ਦਹੀ ਅਤੇ ਪਾਣੀ ਮਿਕਸ ਕਰੋਂ, ਫਿਰ ਇਸ ਨੂੰ ਇਕ ਘੰਟੇ ਲਈ ਕਿਨਾਰੇ ਰੱਖ ਦਿਓ। ਜਦੋਂ ਇਸ 'ਚ ਖਮੀਰ ਉੱਠ ਜਾਵੇ ਤਾਂ ਇਸ 'ਚ ਕਟੀਆਂ ਹੋਈਆਂ ਸਬਜ਼ੀਆਂ ਅਤੇ ਧਨੀਆਂ ਮਿਕਸ ਕਰੋਂ। ਹੁਣ ਇਸ 'ਚ ਕਟੀ ਹੋਈ ਹਰੀ ਮਿਰਚ, ਨਮਕ ਅਤੇ ਮਿਰਚ ਪਾਊਡਰ ਨੂੰ ਠੀਕ ਮਾਤਰਾ 'ਚ ਪਾਓ। ਨਾਨ ਸਟਿਕ ਤਵੇ 'ਤੇ ਤੇਲ ਪਾ ਕੇ ਗਰਮ ਕਰੋਂ, ਫਿਰ ਉਸ 'ਚ ਚਿੱਲੇ ਦਾ ਘੋਲ ਪਾ ਕੇ ਫੈਲਾਓ। ਜਦੋਂ ਇਹ ਪੱਕ ਜਾਵੇ ਤਾਂ ਇਸ ਨੂੰ ਪਤਲਾ ਕਰਕੇ ਚੰਗੀ ਤਰ੍ਹਾਂ ਕੁਰਕਰਾ ਕਰਕੇ ਬਣਾ ਲਿਓ ਅਤੇ ਸੁਆਦ ਨਾਲ ਖਾ ਲਓ।
ਸ਼ੂਗਰ 'ਚ ਕਰੋਂ ਗਲੂਕੋਜ਼ 'ਤੇ ਕੰਟਰੋਲ ,ਵਧੇਗੀ ਉਮਰ
NEXT STORY