ਗਾਂਧੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਗਾਂਧੀਨਗਰ 'ਚ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਨੂੰ ਸੰਬੋਧਨ ਕਰ ਰਹੇ ਹਨ। ਆਪਣੇ ਸੰਬੋਧਨ 'ਚ ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਕ ਪ੍ਰਵਾਸੀ ਗੁਜਰਾਤੀ ਸਾਰੇ ਪ੍ਰਵਾਸੀ ਭਾਰਤੀਆਂ ਦਾ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਕ ਕਾਲ ਖੰਡ ਸੀ, ਜਦੋਂ ਲੋਕ ਦੇਸ਼ ਛੱਡ ਕੇ ਗਏ। ਉਸ ਸਮੇਂ ਸ਼ਾਇਦ ਇਹ ਜ਼ਰੂਰੀ ਸੀ। ਅੱਜ ਭਾਰਤ 'ਚ ਸੰਭਾਵਨਾਵਾਂ ਤੁਹਾਡੀ ਉਡੀਕ 'ਚ ਹਨ।
ਦੁਨੀਆ ਨੂੰ ਭਾਰਤ ਤੋਂ ਕਾਫੀ ਉਮੀਦਾਂ ਹਨ। ਅੱਜ ਵੀ ਗਾਂਧੀ ਜੀ ਦੇ ਵਿਚਾਰ ਦੁਨੀਆ ਨੂੰ ਪ੍ਰੇਰਣਾ ਦਿੰਦੇ ਹਨ। ਗਾਂਧੀ ਜੀ ਨੇ 100 ਸਾਲ ਪਹਿਲਾਂ ਦੁਨੀਆ ਨੂੰ ਸੰਦੇਸ਼ ਦਿੱਤਾ ਸੀ। ਮਹਾਤਮਾ ਗਾਂਧੀ ਨੇ ਵਿਦੇਸ਼ ਤੋਂ ਪਰਤ ਕੇ ਦੇਸ਼ ਦੀ ਸੇਵਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੁਨੀਆ 'ਚ 200 ਦੇਸ਼ਾਂ ਵਿਚ ਭਾਰਤੀ ਵਸਦੇ ਹਨ। ਸਾਡੇ ਪੂਰਵਜ ਸੰਭਾਵਨਾਵਾਂ ਤਲਾਸ਼ਣ ਵਿਦੇਸ਼ ਗਏ। ਹੁਣ ਸੰਭਾਵਾਨਾਵਾਂ ਤਲਾਸ਼ਣ ਵਿਦੇਸ਼ ਨਹੀਂ ਜਾਣਾ ਪਵੇਗਾ।
ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਕਾਰਨ ਹੀ ਭਾਰਤ ਨੂੰ ਇਕ ਵੱਖਰੀ ਪਛਾਣ ਮਿਲੀ ਹੈ। ਭਾਰਤੀਆਂ ਨੇ ਵਿਦੇਸ਼ 'ਚ ਵਿਰਾਸਤ ਖੜ੍ਹੀ ਕੀਤੀ। ਭਾਰਤ ਇਕ ਸ਼ਕਤੀ ਦੇ ਰੂਪ ਵਿਚ ਉਭਰਿਆ ਹੈ। ਇਸ ਸ਼ਕਤੀ ਨੂੰ ਇਕੱਠਾ ਕਰਨ ਦੀ ਲੋੜ ਹੈ। ਭਾਰਤੀਆਂ ਦੇ ਸਸਕਾਰਾਂ ਦਾ ਦੁਨੀਆ 'ਚ ਸਨਮਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਟਲ ਜੀ ਨੇ ਪ੍ਰਵਾਸੀ ਭਾਰਤੀ ਦਿਵਸ ਦੀ ਸ਼ੁਰੂਆਤ ਕੀਤੀ ਸੀ। ਮੈਂ ਹਰ ਵਾਰ ਸੰਮੇਲਨ 'ਚ ਆਉਂਦਾ ਸੀ। ਉਨ੍ਹਾਂ ਕਿਹਾ ਕਿ ਮੈਂ ਪ੍ਰਵਾਸੀਆਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ 177 ਦੇਸ਼ਾਂ ਨੇ ਕੌਮਾਂਤਰੀ ਯੋਗ ਦਿਵਸ ਦਾ ਸਮਰਥਨ ਕੀਤਾ। ਇਸ ਤੋਂ ਪਹਿਲਾਂ ਇੰਨਾ ਵੱਡਾ ਸਮਰਥਨ ਨਹੀਂ ਮਿਲਿਆ। 40 ਤੋਂ ਵਧ ਮੁਸਲਿਮਾਂ ਨੇ ਯੋਗ ਦਿਵਸ ਦਾ ਸਮਰਥਨ ਕੀਤਾ। ਪ੍ਰਵਾਸੀ ਭਾਰਤੀਆਂ ਦੇ ਦੁਖ-ਸੁੱਖ 'ਚ ਸ਼ਾਮਲ ਹਨ।
ਇਕ ਹੋਰ ਨੰਨ੍ਹੀ ਧੀ ਨਾਲ ਬਲਾਤਾਕਾਰ
NEXT STORY