ਮੁੰਬਈ- ਹਾਜ਼ਰ ਬਾਜ਼ਾਰ 'ਚ ਤੇਜ਼ੀ ਦੇ ਰੁਖ ਦੇ ਵਿਚਾਲੇ ਕਾਰੋਬਾਰੀਆਂ ਵੱਲੋਂ ਡਾਲਰ ਵਿਕਰੀ ਵਧਾਏ ਜਾਣ ਨਾਲ ਅੰਤਰ ਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ 'ਚ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਮਜ਼ਬੂਤ ਹੋ ਕੇ 63.08 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ।
ਫਾਰੇਕਸ ਬਾਜ਼ਾਰ ਦੇ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਬਰਾਮਦਕਾਰਾਂ ਅਤੇ ਬੈਂਕਾਂ ਵੱਲੋਂ ਡਾਲਰ ਬਿਕਵਾਲੀ ਵਧਾਏ ਜਾਣ ਨਾਲ ਰੁਪਏ ਦੀ ਵਟਾਂਦਰਾ ਦਰ 'ਚ ਤੇਜ਼ੀ ਆਈ। ਹਾਲਾਂਕਿ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਰੁਖ ਨਾਲ ਵੀ ਰੁਪਏ ਨੂੰ ਸਮਰਥਨ ਮਿਲਿਆ ਹੈ ਪਰ ਹੋਰ ਸੰਸਾਰਕ ਮੁਦਰਾਵਾਂ ਦੇ ਮੁਕਾਬਲੇ ਵਿਚ ਡਾਲਰ ਦੀ ਮਜ਼ਬੂਤੀ ਨਾਲ ਰੁਪਏ 'ਚ ਜ਼ਿਆਦਾ ਤੇਜ਼ੀ ਨਹੀਂ ਆ ਸਕੀ।
ਫਾਰੇਕਸ ਬਾਜ਼ਾਰ 'ਚ ਬੁੱਧਵਾਰ ਦੇ ਕਾਰੋਬਾਰੀ ਸੈਸ਼ਨ ਦੇ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ 40 ਪੈਸੇ ਵੱਧ ਕੇ 63.17 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ, ਜੋ ਵੀਰਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ 9 ਪੈਸੇ ਹੋਰ ਮਜ਼ਬੂਤ ਹੋ ਕੇ 63.08 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਵੀਰਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ 336.88 ਅੰਕ ਜਾਂ 1.25 ਫੀਸਦੀ ਸੁਧਰ ਕੇ 27,245.70 ਅੰਕ 'ਤੇ ਪਹੁੰਚ ਗਿਆ।
ਜੇਕਰ ਤੁਸੀਂ ਵੀ ਟੀ.ਵੀ. ਦੇਖਣ ਦੇ ਸ਼ੌਂਕੀਨ ਹੋ ਤਾਂ ਛੇਤੀ...
NEXT STORY