ਨਵੀਂ ਦਿੱਲੀ- ਜੇਕਰ ਤੁਸੀਂ ਵੀ ਟੀ.ਵੀ. ਦੇਖਣ ਦੇ ਸ਼ੌਂਕੀਨ ਹੋ ਤਾਂ ਛੇਤੀ ਤੋਂ ਛੇਤੀ ਆਪਣੇ ਘਰ 'ਚ ਟੀ.ਵੀ. ਦੇ ਨਾਲ ਸੈੱਟ ਟਾਪ ਬਾਕਸ ਲਗਵਾ ਲਵੋ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਬਿਨਾ ਸੈੱਟ ਟਾਪ ਬਾਕਸ ਤੋਂ ਕੇਬਲ ਟੀ.ਵੀ. ਦੇਖਣ ਵਾਲੇ ਉਪਭੋਗਤਾਵਾਂ ਨੂੰ ਵੱਧ ਕੀਮਤ ਚੁਕਾਉਣੀ ਹੋਵੇਗੀ। ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਿਟੀ ਵੱਲੋਂ ਇਸ ਮਾਮਲੇ ਵਿਚ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
ਇੰਝ ਕਰਨਾ ਹੋਵੇਗਾ ਉਪਭੋਗਤਾ ਨੂੰ ਭੁਗਤਾਨ
ਕੇਬਲ ਟੈਲੀਵਿਜ਼ਨ ਮਾਹਰਾਂ ਦੇ ਮੁਤਾਬਕ ਨਵੀਆਂ ਦਰਾਂ ਦੇ ਲਾਗੂ ਹੋਣ ਨਾਲ ਇਨ੍ਹਾਂ ਉਪਭੋਗਤਾਵਾਂ ਨੂੰ ਕੇਬਲ ਟੀ.ਵੀ. ਦੇਖਣ ਦੇ ਲਈ ਮਨੋਰੰਜਨ ਟੈਕਸ ਅਤੇ ਸਰਵਿਸ ਟੈਕਸ ਸਮੇਤ 150-400 ਰੁਪਏ ਹਰ ਮਹੀਨੇ ਤੱਕ ਅਦਾ ਕਰਨੇ ਪੈਣਗੇ। ਦੱਸਿਆ ਜਾਂਦਾ ਹੈ ਕਿ ਜੇਕਰ ਕੋਈ ਉਪਭੋਗਤਾ ਸਿਰਫ 30 ਫ੍ਰੀ ਟੂ ਏਅਰ ਚੈਨਲ ਦੇਖਦਾ ਹੈ ਤਾਂ ਉਸ ਨੂੰ 150 ਰੁਪਏ ਹਰ ਮਹੀਨੇ ਤੱਕ ਦੇਣਾ ਹੋਵੇਗਾ। ਜੇਕਰ ਕੋਈ ਉਪਭੋਗਤਾ 30 ਫ੍ਰੀ ਟੂ ਏਅਰ ਅਤੇ 20 ਤੋਂ ਵੱਧ ਪੇਅ ਚੈਨਲ ਦੇਖਦਾ ਹੈ ਤਾਂ ਉਸ ਨੂੰ 400 ਰੁਪਏ ਹਰ ਮਹੀਨੇ ਤੱਕ ਦੇਣੇ ਹੋਣਗੇ।
ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਛੋਟੇ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ 'ਚ ਰਹਿਣ ਵਾਲੇ ਕੇਬਲ ਟੀ.ਵੀ. ਉਪਭੋਗਤਾਵਾਂ ਦੇ ਸੈੱਟ ਟਾਪ ਬਾਕਸ ਲਗਾਉਣ ਦੇ ਲਈ ਨਾ ਤਾਂ ਸਰਕਾਰ ਵੱਲੋਂ ਅਤੇ ਨਾਲ ਹੀ ਮਲਟੀ ਸਿਸਟਮ ਆਪਰੇਟਰਸ ਵੱਲੋਂ ਕੋਈ ਵਿਸਥਾਰਤ ਪ੍ਰੋਗਰਾਮ ਚਲਾਇਆ ਗਿਆ।
ਮਾਹਰਾਂ ਦੇ ਮੁਤਾਬਕ ਛੋਟੇ ਅਤੇ ਪੇਂਡੂ ਇਲਾਕਿਆਂ 'ਚ ਰਹਿਣ ਵਾਲੇ ਉਪਭੋਗਤਾਵਾਂ ਨੂੰ ਪੇਅ ਚੈਨਲ, ਫ੍ਰੀ ਟੂ ਏਅਰ, ਬੁਕੇ ਅਤੇ ਬੇਸਿਕ ਪੈਕੇਜ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਸੈੱਟ ਟਾਪ ਬਾਕਸ ਇਕ ਵਾਰ ਖਰਾਬ ਹੋਣ 'ਤੇ ਉਸ ਦੇ ਰਿਪੇਅਰ ਕਰਨ ਦੀ ਜਾਣਕਾਰੀ ਵੀ ਉਪਭੋਗਤਾਵਾਂ ਨੂੰ ਨਹੀਂ ਹੈ ਅਤੇ ਖੁਲ੍ਹੇ ਬਾਜ਼ਾਰ 'ਚ ਵਿਕਰੀ ਦੇ ਬਾਰੇ 'ਚ ਉਪਭੋਗਤਾਵਾਂ ਨੂੰ ਪਤਾ ਨਹੀਂ ਹੋਣ ਨਾਲ ਵੀ ਉਪਭੋਗਤਾ ਇਸ ਨੂੰ ਨਹੀਂ ਲਗਾ ਸਕਦੇ ਹਨ।
ਰਸੋਈ ਗੈਸ ਸਬਸਿਡੀ ਨੂੰ ਲੈ ਕੇ ਉਪਭੋਗਤਾਵਾਂ ਲਈ ਜ਼ਰੂਰੀ ਖਬਰ!
NEXT STORY