ਸਿਡਨੀ, ਆਸਟ੍ਰੇਲੀਆਈ ਕਪਤਾਨ ਸਟੀਵਨ ਸਮਿੱਥ ਨੇ ਅੱਜ ਕਿਹਾ ਕਿ ਭਾਰਤ ਖਿਲਾਫ 4 ਮੈਚਾਂ ਦੀ ਟੈਸਟ ਸੀਰੀਜ਼ ਦੌਰਾਨ ਪਿੱਚਾਂ ਉਮੀਦ ਮੁਤਾਬਕ ਨਹੀਂ ਟੁੱਟੀਆਂ, ਜਿਸ ਕਾਰਨ ਘਰੇਲੂ ਟੀਮ ਦੀਆਂ ਵੱਡੇ ਅੰਤਰ ਨਾਲ ਜਿੱਤਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਐਡੀਲੇਡ ਅਤੇ ਬ੍ਰਿਸਬੇਨ 'ਚ ਪਹਿਲੇ 2 ਮੈਚ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਬਾਕੀ 2 ਮੈਚਾਂ 'ਚ 20 ਵਿਕਟਾਂ ਕੱਢਣ 'ਚ ਨਾਕਾਮ ਰਹੀ ਅਤੇ ਉਸਨੂੰ 2-0 ਨਾਲ ਹੀ ਸੰਤੋਸ਼ ਕਰਨਾ ਪਿਆ। ਸਮਿਥ ਨੇ ਚੌਥੇ ਤੇ ਆਖਰੀ ਟੈਸਟ ਮੈਚ ਤੋਂ ਬਾਅਦ ਕਿਹਾ ਕਿ, ''ਇਸ ਟੈਸਟ ਸੀਰੀਜ਼ 'ਚ 20 ਵਿਕਟਾਂ ਕੱਢਣੀਆਂ ਮੁਸ਼ਕਲ ਰਹੀਆਂ। ਵਿਕਟਾਂ ਓਨੀਆਂ ਨਹੀਂ ਟੁੱਟੀਆਂ ਜਿੰਨੀਆਂ ਦੀ ਅਸੀਂ ਉਮੀਦ ਕੀਤੀ ਸੀ। ਮੈਨੂੰ ਇਸਦਾ ਕਾਰਨ ਨਹੀਂ ਪਤਾ ਪਰ ਇਹ ਕਾਫੀ ਮੁਸ਼ਕਲ ਰਿਹਾ ਅਤੇ 4 ਟੈਸਟ ਮੈਚਾਂ 'ਚ ਗੇਂਦਬਾਜ਼ਾਂ ਨੂੰ ਕਾਫੀ ਮਿਹਨਤ ਕਰਨੀ ਪਈ। ਆਪਣੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ 'ਤੇ ਮੈਨੂੰ ਮਾਣ ਹੈ।''
ਸ਼ਾਕਿਰੀ ਨੇ ਇੰਟਨਾਰਜਿਓਨੇਲ ਨਾਲ ਕੀਤਾ ਕਰਾਰ
NEXT STORY