ਭਾਰਤ ਨੇ ਸੀਰੀਜ਼ ਦੇ ਆਖਰੀ ਦਿਨ ਲੜ ਕੇ ਚੌਥਾ ਤੇ ਆਖਰੀ ਟੈਸਟ ਮੈਚ ਡਰਾਅ ਕਰਵਾਇਆ। ਇਹ ਜਾਣਦੇ ਹੋਏ ਕਿ ਆਉਣ ਵਾਲੇ ਬੱਲੇਬਾਜ਼ ਸਾਹਾ, ਅਸ਼ਵਿਨ ਤੇ ਭੁਵਨੇਸ਼ਵਰ ਬੱਲੇ ਦੇ ਨਾਲ ਚੰਗਾ ਪ੍ਰਦਰਸ਼ਨ ਕਰਨ ਵਿਚ ਸਮਰਥ ਹਨ। ਰੈਨਾ ਦੀ ਵਿਕਟ ਗੁਆ ਦੇਣ ਤੋਂ ਬਾਅਦ ਡਰਾਅ ਲਈ ਖੇਡਣਾ ਸਮਝਦਾਰੀ ਭਰਿਆ ਫੈਸਲਾ ਸੀ। ਜੇਕਰ ਅਜਿਹਾ ਹੀ ਰਵੱਈਆ ਉਨ੍ਹਾਂ ਨੇ ਐਡੀਲੇਡ ਟੈਸਟ ਵਿਚ ਦਿਖਾਇਆ ਹੁੰਦਾ ਤਾਂ ਸ਼ਾਇਦ ਸੀਰੀਜ਼ ਦਾ ਅੰਤ 1-0 ਨਾਲ ਹੁੰਦਾ। ਜੋ ਇਸ ਨੌਜਵਾਨ ਟੀਮ ਲਈ ਕਿਸੇ ਉਪਲਬਧੀ ਤੋਂ ਘੱਟ ਨਹੀਂ ਕਹਾਉਂਦਾ। ਸੀਰੀਜ਼ ਦਾ ਪਹਿਲਾ ਹੀ ਮੈਚ ਹਾਰਨ ਕਦੇ ਵੀ ਚੰਗਾ ਨਹੀਂ ਹੁੰਦਾ। ਆਸਟ੍ਰੇਲੀਆਈ ਟੀਮ ਦਾ ਸਵੇਰੇ ਬਿਨਾਂ ਖੇਡੇ ਪਾਰੀ ਐਲਾਨਣ ਦੀ ਉਮੀਦ ਨਹੀਂ ਸੀ। ਸਿਡਨੀ ਦੀ ਪਿੱਚ ਨੇ ਉਦੋਂ ਤੱਕ ਕਾਫੀ ਟਰਨ ਲੈਣਾ ਸ਼ੁਰੂ ਕਰ ਦਿੱਤਾ ਸੀ। ਆਸਟ੍ਰੇਲੀਆਈ ਟੀਮ ਵਿਚ ਦੋ ਸਪਿਨਰਾਂ ਦੀ ਮੌਜੂਦਗੀ ਨੂੰ ਦੇਖਦਿਆਂ ਭਾਰਤ ਦਾ ਕੰਮ ਬੇਹੱਦ ਮੁਸ਼ਕਿਲ ਨਜ਼ਰ ਆ ਰਿਹਾ ਸੀ। ਹਾਲਾਂਕਿ ਭਾਰਤ ਨੇ ਟੀਚੇ ਦਾ ਪਿੱਛਾ ਕੀਤਾ। ਯੋਜਨਾ ਪੂਰੀ ਤਰ੍ਹਾਂ ਸਫਲ ਨਹੀਂ ਰਹੀ ਅਤੇ ਭਾਰਤੀ ਖਿਡਾਰੀ ਟੈਸਟ ਡਰਾਅ ਕਰਵਾਉਣ 'ਚ ਸਫਲ ਰਹੇ।
ਗਾਵਸਕਰ ਦੀ ਕਲਮ ਤੋਂ
ਟੀਮ ਦੇ ਨੌਜਵਾਨ ਖਿਡਾਰੀਆਂ ਨੇ ਖੁਦ ਨੂੰ ਸਾਬਿਤ ਕੀਤਾ : ਕੋਹਲੀ
NEXT STORY