ਲੁਧਿਆਣਾ (ਰਾਜ) : ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਯਾਤਰਾ ਲਈ ਬੁੱਧਵਾਰ ਤੋਂ ਸ਼ੁਰੂ ਹੋਈ ਰਜਿਸਟ੍ਰੇਸ਼ਨ ਦੇ ਪਹਿਲੇ ਹੀ ਦਿਨ ਸ਼ਿਵ ਭਗਤਾਂ ਨੂੰ ਭਾਰੀ ਮੁਸ਼ੱਕਤ ਅਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ । ਜਿੱਥੇ ਇਕ ਪਾਸੇ ਬੈਂਕਾਂ ਦੇ ਬਾਹਰ ਲੰਬੀਆਂ ਕਤਾਰਾਂ ਅਤੇ ਹੱਥੋਪਾਈ ਦੀ ਨੌਬਤ ਆ ਗਈ, ਉਥੇ ਹੀ ਸਿਵਲ ਹਸਪਤਾਲ ’ਚ ਮੈਡੀਕਲ ਸਰਟੀਫਿਕੇਟ ਬਣਵਾਉਣ ਲਈ ਸ਼ਰਧਾਲੂਆਂ ਦਾ ਸੈਲਾਬ ਉਮੜ ਪਿਆ। ਸਵੇਰੇ 6 ਵਜੇ ਤੋਂ ਹੀ ਲੋਕ ਚੌੜਾ ਬਾਜ਼ਾਰ ਅਤੇ ਮੰਜੂ ਸਿਨੇਮਾ ਸਥਿਤ ਪੰਜਾਬ ਨੈਸ਼ਨਲ ਬੈਂਕ ਦੀਆਂ ਸ਼ਾਖਾਵਾਂ ਦੇ ਬਾਹਰ ਜਮ੍ਹਾ ਹੋ ਗਏ ਸਨ। ਭੀੜ ਇੰਨੀ ਬੇਕਾਬੂ ਹੋ ਗਈ ਕਿ ਬੈਂਕ ਪ੍ਰਬੰਧਕਾਂ ਨੂੰ ਸਥਿਤੀ ਸੰਭਾਲਣ ਲਈ ਪੁਲਸ ਬੁਲਾਉਣੀ ਪਈ। ਕਈ ਭਗਤਾਂ ਨੂੰ ਫ਼ਾਰਮ ਨਾ ਮਿਲਣ ਅਤੇ ਆਨਲਾਈਨ ਸਾਈਟ ਨਾ ਚੱਲਣ ਕਾਰਨ ਖ਼ਾਲੀ ਹੱਥ ਵਾਪਸ ਮੁੜਨਾ ਪਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ 'ਚ ਮਸ਼ਹੂਰ ਕਾਰੋਬਾਰੀ ਦੀ ਦੁਕਾਨ 'ਤੇ ਫ਼ਾਇਰਿੰਗ, ਸ਼ਗਨਪ੍ਰੀਤ ਸਿੰਘ ਨਾਲ ਜੁੜੇ ਤਾਰ
ਸਿਵਲ ਹਸਪਤਾਲ ’ਚ ਵੀ ਹਾਲਾਤ ਬੇਕਾਬੂ ਹੁੰਦੇ ਦੇਖ ਪ੍ਰਸ਼ਾਸਨ ਨੇ ਤੁਰੰਤ ਹਰਕਤ ’ਚ ਆਉਂਦਿਆਂ ਸ਼ਰਧਾਲੂਆਂ ਨੂੰ ਵੱਡੀ ਰਾਹਤ ਦਿੱਤੀ ਹੈ। ਰੋਜ਼ਾਨਾ ਉਮੜ ਰਹੀ 500 ਤੋਂ ਵੱਧ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਹਸਪਤਾਲ ਕੰਪਲੈਕਸ ਦੇ ਅੰਦਰ ਹੀ ਇਕ ਵਿਸ਼ੇਸ਼ ‘ਵਨ-ਸਟਪ ਮੈਡੀਕਲ ਐਗਜ਼ਾਮੀਨੇਸ਼ਨ ਸੈਂਟਰ’ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਸ਼ਿਵ ਭਗਤਾਂ ਨੂੰ ਫਿਟਨੈੱਸ ਸਰਟੀਫਿਕੇਟ ਲਈ ਵੱਖ-ਵੱਖ ਕਮਰਿਆਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਪ੍ਰਸ਼ਾਸਨ ਨੇ ਇਸ ਪ੍ਰਕਿਰਿਆ ਨੂੰ ਐੱਮ. ਸੀ. ਐੱਚ. ਬਲਾਕ ਦੀ ਪਹਿਲੀ ਮੰਜ਼ਿਲ ’ਤੇ ਸ਼ਿਫ਼ਟ ਕਰ ਦਿੱਤਾ ਹੈ, ਤਾਂ ਜੋ ਆਮ ਮਰੀਜ਼ਾਂ ਨੂੰ ਭੀੜ ਕਾਰਨ ਪ੍ਰੇਸ਼ਾਨੀ ਨਾ ਝੱਲਣੀ ਪਵੇ। ਇਸ ਨਵੀਂ ਵਿਵਸਥਾ ਤਹਿਤ ਟੋਕਨ ਵੰਡ, ਰਜਿਸਟ੍ਰੇਸ਼ਨ, ਈ. ਸੀ. ਜੀ. ਅਤੇ ਅੰਤਿਮ ਮੈਡੀਕਲ ਜਾਂਚ ਲਈ ਵੱਖ-ਵੱਖ ਕਾਊਂਟਰ ਬਣਾਏ ਗਏ ਹਨ। ਹਸਪਤਾਲ ਪ੍ਰਸ਼ਾਸਨ ਨੇ ਦੋ ਐੱਮ. ਡੀ. ਡਾਕਟਰਾਂ ਦੇ ਨਾਲ-ਨਾਲ ਐੱਮ. ਬੀ. ਬੀ. ਐੱਸ. ਇੰਟਰਨ ਅਤੇ ਨਰਸਿੰਗ ਸਟਾਫ਼ ਸਮੇਤ ਕਰੀਬ ਦੋ ਦਰਜਨ ਕਰਮਚਾਰੀਆਂ ਦੀ ਟੀਮ ਲਾਈ ਹੈ। ਯਾਤਰੀਆਂ ਦੀ ਸਹੂਲਤ ਲਈ ਵੇਟਿੰਗ ਏਰੀਆ ’ਚ ਕੂਲਰ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਸਰਟੀਫਿਕੇਟ ਦੇ ਨਾਂ ’ਤੇ ਪੈਸਿਆਂ ਦੀ ਉਗਰਾਹੀ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਭਿਆਨਕ ਰੇਲ ਹਾਦਸਾ: ਟ੍ਰੇਨ ਦੀ ਲਪੇਟ 'ਚ ਆਉਣ ਨਾਲ 5 ਲੋਕਾਂ ਦੀ ਦਰਦਨਾਕ ਮੌਤ
ਸੁਰੱਖਿਆ ਦੇ ਲਿਹਾਜ਼ ਨਾਲ 15 ਤੋਂ 30 ਅਪ੍ਰੈਲ ਤੱਕ ਲਈ ਵਿਸ਼ੇਸ਼ ਸਕਿਓਰਿਟੀ ਪਲਾਨ ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਐਂਟਰੀ ਗੇਟ ਤੋਂ ਲੈ ਕੇ ਕਾਊਂਟਰ ਤੱਕ ਗਾਰਡ ਤਾਇਨਾਤ ਰਹਿਣਗੇ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ‘ਜ਼ੀਰੋ ਟਾਲਰੈਂਸ’' ਦੀ ਨੀਤੀ ਅਪਣਾਉਂਦੇ ਹੋਏ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਬਾਹਰੀ ਵਿਅਕਤੀ ਜਾਂ ਸਟਾਫ਼ ਮੈਂਬਰ ਸਰਟੀਫਿਕੇਟ ਦੇ ਨਾਮ ''ਤੇ ਪੈਸਿਆਂ ਦੀ ਉਗਰਾਹੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਇਸ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਨਸਾ ਜ਼ਿਲ੍ਹਾ ਕਾਂਗਰਸ 'ਚ ਨਵੀਆਂ ਨਿਯੁਕਤੀਆਂ: ਰਣਜੀਤ ਦੋਦੜਾ ਤੇ ਜਸਵੀਰ ਚੱਕ ਅਲੀਸ਼ੇਰ ਬਣੇ ਮੀਤ ਪ੍ਰਧਾਨ
NEXT STORY