ਤਿਲ- 1 ਕੱਪ
ਕਣਕ ਦਾ ਆਟਾ- 1 ਕੱਪ
ਚੀਨੀ- 1 ਕੱਪ
ਘਿਓ- 3 ਕੱਪ
ਕਾਜੂ- 10,12
ਇਲਾਇਚੀ ਪਾਊਡਰ- ਅੱਧਾ ਛੋਟਾ ਚਮਚ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਆਟੇ ਦੀ ਬਰਫੀ ਬਣਾਉਣ ਲਈ ਪੈਨ ਨੂੰ ਅੱਗ 'ਤੇ ਰੱਖ ਕੇ ਗਰਮ ਕਰੋ। ਉਸ ਤੋਂ ਬਾਅਦ ਉਸ 'ਚ ਤਿਲ ਪਾਓ ਅਤੇ ਹੌਲੀ ਅੱਗ 'ਤੇ ਹਲਕਾ ਜਿਹਾ ਭੁੰਨ੍ਹ ਲਓ, ਜਦੋਂ ਤੱਕ ਤਿਲ ਨਾ ਫੁਲ ਜਾਣ ਤਾਂ ਉਸ ਨੂੰ ਇਕ ਬਾਊਲ 'ਚ ਕੱਢ ਲਓ। ਉਸ ਤੋਂ ਬਾਅਦ ਇਕ ਕੜਾਹੀ 'ਚ ਘਿਓ ਪਾਓ ਅਤੇ ਫਿਰ ਉਸ 'ਚ ਆਟਾ ਪਾ ਕੇ ਹੌਲੀ ਅੱਗ 'ਤੇ ਲਗਾਤਾਰ ਭੁੰਨੋ, ਜਦੋਂ ਤੱਕ ਹਲਕਾ ਭੂਰਾ ਨਾ ਹੋ ਜਾਵੇ ਤਾਂ ਉਸ ਨੂੰ ਭੁੰਨਦੇ ਰਹੋ। ਹੁਣ ਭੁੰਨੇ ਹੋਏ ਆਟੇ ਨੂੰ ਵੱਖ ਬਾਊਲ 'ਚ ਕੱਢ ਲਓ। ਇਕ ਪਾਸੇ ਕਾਜੂ ਅਤੇ ਬਾਦਾਮ ਨੂੰ ਛੋਟੇ-ਛੋਟੇ ਟੁੱਕੜਿਆਂ 'ਚ ਕੱਟ ਕੇ ਤਿਆਰ ਕਰ ਲਓ।
ਚਾਸ਼ਨੀ ਬਣਾਉਣ ਦੀ ਵਿਧੀ:-
ਚਾਸ਼ਨੀ ਬਣਾਉਣ ਲਈ ਇਕ ਪੈਨ 'ਚ ਚੀਨੀ ਅਤੇ ਅੱਧਾ ਕੱਪ ਪਾਣੀ ਪਾਓ, ਫਿਰ ਚਾਸ਼ਨੀ 'ਚ ਚੀਨੀ ਘੁਲਣ ਤੱਕ ਪਕਾਓ। ਚਾਸ਼ਨੀ ਬਣੀ ਜਾਂ ਨਹੀਂ ਉਸ ਨੂੰ ਦੇਖਣ ਲਈ 1-2 ਬੂੰਦਾਂ ਪਲੇਟ 'ਚ ਟਪਕਾਓ, ਉਸ ਨੂੰ ਉਂਗਲੀ ਨਾਲ ਚਿਪਕਾ ਕੇ ਦੇਖੋ ਜੇਕਰ ਚਾਸ਼ਨੀ ਉਂਗਲੀ ਨਾਲ ਚਿਪਕੇ ਤਾਂ ਤੁਹਾਡੀ ਚਾਸ਼ਨੀ ਬਣ ਕੇ ਤਿਆਰ ਹੈ। ਉਸ ਤੋਂ ਬਾਅਦ ਗੈਸ ਹੋਲੀ ਕਰ ਦਿਓ ਅਤੇ ਚਾਸ਼ਨੀ 'ਚ ਆਟਾ ਭੁੰਨ੍ਹ ਲਓ, ਭੁੰਨੇ ਤਿਲ, ਕਟੇ ਹੋਏ ਕਾਜੂ ਬਾਦਾਮ ਅਤੇ ਕਟੀ ਹੋਈ ਇਲਾਇਚੀ ਵੀ ਪਾ ਦਿਓ ਅਤੇ ਤਰ੍ਹਾਂ ਮਿਕਸ ਕਰੋ। ਮਿਸ਼ਰਨ ਨੂੰ ਪਿਆਲੀ 'ਚ ਟਪਕਾ ਕੇ ਦੇਖ ਲਓ ਜੇਕਰ ਉਹ ਜਮ ਰਿਹਾ ਹੈ ਤਾਂ ਸਾਡਾ ਮਿਸ਼ਰਨ ਬਣ ਕੇ ਤਿਆਰ ਹੈ, ਉਸ ਤੋਂ ਬਾਅਦ ਪਲੇਟ 'ਚ ਥੋੜ੍ਹਾ ਜਿਹਾ ਘਿਓ ਪਾ ਕੇ ਚਿਕਨਾ ਕਰੋ, ਬਰਫੀ ਦਾ ਮਿਸ਼ਰਨ ਪਲੇਟ 'ਚ ਪਾਓ ਅਤੇ ਕੜਛੀ ਨਾਲ ਇਸ ਨੂੰ ਇਕੋ ਜਿਹਾ ਫੈਲਾ ਲਓ। ਬਰਫੀ ਦੇ ਉਪਰ ਕਟੇ ਹੋਏ ਕਾਜੂ ਅਤੇ ਬਾਦਾਮ ਪਾ ਕੇ ਚਮਚ ਨਾਲ ਦਬਾ ਲਓ। ਬਰਫੀ ਨੂੰ ਜਮਨ ਲਈ ਫਰਿਜ਼ 'ਚ ਰੱਖ ਲਓ। ਜਮੀ ਹੋਈ ਤਿਲ ਆਟੇ ਦੀ ਬਰਫੀ ਨੂੰ ਆਪਣੇ ਮਨਪਸੰਦ ਟੁੱਕੜਿਆਂ 'ਚ ਕੱਟ ਕੇ ਤਿਆਰ ਕਰ ਲਓ।
ਰੋਜ਼ ਕੱਪੜੇ ਨਹੀਂ ਬਦਲਦੇ ਤਾਂ ਹੋ ਸਕਦਾ ਹੈ ਖਤਰਾ
NEXT STORY