ਠੰਡ ਦੇ ਮੌਸਮ 'ਚ ਕੱਪੜੇ ਨਾ ਸੁੱਕਣ ਦੇ ਡਰ ਨਾਲ ਜੇਕਰ ਤੁਸੀਂ ਇਕ ਹੀ ਪਜ਼ਾਮਾ ਬਿਨ੍ਹਾਂ ਧੋਤੇ ਹੀ ਕਈ ਦਿਨਾਂ ਤੱਕ ਪਾਉਂਦੇ ਹੋ ਤਾਂ ਇਹ ਤੁਸੀਂ ਸਿਹਤ ਲਈ ਕਈ ਵੱਡੇ ਖਤਰੇ ਦਾ ਕਾਰਨ ਹੋ ਸਕਦਾ ਹੈ। ਇਕ ਵੈੱਬਸਾਈਟ ਮੁਤਾਬਕ ਲੰਬੇ ਸਮੇਂ ਤੱਕ ਬਿਨ੍ਹਾਂ ਧੋਤੇ ਕੱਪੜੇ ਪਾਉਣ ਨਾਲ ਇੰਫੈਕਸ਼ਨ, ਸਿਸੀਟਸਿਸ ਅਤੇ ਐਮ. ਆਰ. ਐਸ. ਏ. ਵਰਗੇ ਖਤਰਨਾਕ ਇੰਫੈਕਸ਼ਨ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਖੋਜਕਾਰੀਆਂ ਨੇ ਲੋਕਾਂ ਦੇ ਹਾਈਜੀਨ ਨਾਲ ਸੰਬੰਧਤ ਅਧਿਐਨ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਹੈ। ਇਸ ਅਧਿਐਨ 'ਚ ਖੋਜਕਾਰੀਆਂ ਨੇ ਇਹ ਵੀ ਮੰਨਿਆ ਹੈ ਕਿ ਔਸਤਨ ਪੁਰਸ਼ ਦੋ ਹਫਤਿਆਂ ਤੱਕ ਇਕ ਪਜ਼ਾਮੇ ਨੂੰ ਸਾਫ ਨਹੀਂ ਕਰਦੇ ਜਦਕਿ ਔਰਤਾਂ 17 ਦਿਨਾਂ ਤੱਕ ਇਕ ਹੀ ਪਜ਼ਾਮਾ ਪਹਿਨਦੀਆਂ ਹਨ। ਖੋਜਕਾਰੀਆਂ ਮੁਤਾਬਕ ਹਫਤੇ 'ਚ ਘੱਟ ਤੋਂ ਘੱਟ ਇਕ ਵਾਰ ਪਜ਼ਾਮਾ ਚੰਗੀ ਤਰ੍ਹਾਂ ਸਾਫ ਕਰਨਾ ਜ਼ਰੂਰੀ ਹੁੰਦਾ ਹੈ।
ਤੁਹਾਡੇ ਸੋਣ ਦਾ ਸਟਾਈਲ ਦੱਸਦਾ ਹੈ ਤੁਹਾਡੇ ਰਿਲੇਸ਼ਨਸ਼ਿਪ ਦੀ ਡੂੰਘਾਈ (ਦੇਖੋ ਤਸਵੀਰਾਂ)
NEXT STORY