ਜੇਕਰ ਤੁਹਾਡੀ ਕੋਈ ਗਰਲਫਰੈਂਡ ਹੈ ਅਤੇ ਤੁਹਾਨੂੰ ਉਸ ਦੀਆਂ ਕੁਝ ਆਦਤਾਂ ਨਹੀਂ ਪਸੰਦ ਤਾਂ ਪਹਿਲਾਂ ਇਸ ਨੂੰ ਪੜ ਲਓ। ਪਿਆਰ ਇਕ ਬਹੁਤ ਹੀ ਖਾਸ ਚੀਜ਼ ਹੈ ਅਤੇ ਪਿਆਰ ਕਰਨ ਲਈ ਦੋ ਦਿਲਾਂ ਦਾ ਮਿਲਣਾ ਵੀ ਜ਼ਰੂਰੀ ਹੈ ਪਰ ਉਦੋਂ ਕੀ ਜਦੋਂ ਤੁਹਾਡੀ ਪ੍ਰੇਮਿਕਾ ਤੁਹਾਡੇ ਤੋਂ ਬਿਲਕੁੱਲ ਜੁਦਾ ਹੋਵੇ ਜਾਂ ਯਾਨੀ ਦੀ ਥੋੜ੍ਹੀ ਪਾਗਲ ਹੋਵੇ ਤਾਂ ਤੁਸੀਂ ਕੀ ਕਰੋਗੇ? ਗਰਲਫਰੈਂਡ ਕਾਫੀ ਵੱਖ-ਵੱਖ ਤਰੀਕੇ ਨਾਲ ਹੁੰਦੀ ਹੈ ਜਿਸ ਤਰ੍ਹਾਂ ਕੀ ਕੁਝ ਸ਼ਾਂਤ ਹੁੰਦੀ ਹੈ ਅਤੇ ਆਪਣੇ ਪ੍ਰੇਮੀ ਨਾਲ ਕਿਸੇ ਵੀ ਚੀਜ਼ ਦੀ ਸ਼ਿਕਾਇਤ ਨਹੀਂ ਕਰਦੀ ਅਤੇ ਕੁਝ ਪਾਗਲ ਟਾਈਪ ਦੀ ਹੁੰਦੀ ਹੈ, ਜੋ ਕਿ ਦਿਨ ਭਰ ਝਿਕ-ਝਿਕ ਕਰਦੀ ਰਹਿੰਦੀ ਹੈ।
ਉਸ ਦਾ ਮੂਡ ਬਦਲਦਾ ਰਹਿੰਦਾ ਹੈ:- ਜੇਕਰ ਤੁਹਾਡੀ ਪ੍ਰੇਮਿਕਾ ਕਿਸੇ ਦੂਜੇ ਦਾ ਗੁੱਸਾ ਤੁਹਾਡੇ 'ਤੇ ਕੱਢੇ ਤਾਂ ਫਿਰ ਉਸਦਾ ਮੂਡ ਵਾਰ-ਵਾਰ ਬਦਲਤਾ ਰਿਹਾ ਹੈ ਤਾਂ ਸਮਝੋ ਕਿ ਕੁਝ ਗੜਬੜ ਹੈ।
ਵਾਰ-ਵਾਰ ਕਾਲ ਅਤੇ ਮੈਸੇਜ ਕਰੇ:- ਇਹ ਕਾਫੀ ਪਾਗਲ ਹੈ। ਕਈ ਪ੍ਰੇਮਿਕਾਵਾਂ ਆਪਣੇ ਪ੍ਰੇਮੀ ਨੂੰ ਵਾਰ-ਵਾਰ ਕਾਲ ਕਰਕੇ ਉਸ ਦਾ ਜਿਉਣਾ ਹਾਰਾਮ ਕਰ ਦਿੰਦੀਆਂ ਹਨ ਜੇਕਰ ਉਹ ਅਜਿਹੀ ਹਰਕਤ ਵਾਰ-ਵਾਰ ਕਰੇ ਅਤੇ ਇਸ ਨਾਲ ਤੁਹਾਨੂੰ ਪ੍ਰੇਸ਼ਾਨੀ ਮਹਿਸੂਸ ਹੋਵੇ ਤਾਂ ਉਸ ਤੋਂ ਤੁਰੰਤ ਵੱਖ ਹੋ ਜਾਓ।
ਲੋਕਾਂ ਦੇ ਸਾਹਮਣੇ ਝਗੜਾ ਕਰਨਾ:-ਜੇਕਰ ਉਹ ਗੱਲ-ਗੱਲ 'ਤੇ ਤੁਹਾਡੇ ਨਾਲ ਲੋਕਾਂ ਦੇ ਸਾਹਮਣੇ ਝਗੜਦੀ ਹੈ ਤਾਂ ਇਹ ਗੱਲ ਸਹੀ ਨਹੀਂ ਹੈ। ਤੁਹਾਨੂੰ ਦੋਵਾਂ ਨੂੰ ਸਿੱਖਣਾ ਹੋਵੇਗਾ ਕਿ ਆਪਣਾ ਪ੍ਰਾਈਵੇਟ ਝਗੜਾ ਘਰ ਦੇ ਅੰਦਰ ਹੀ ਰਹਿਣ ਦਿਓ ਨਾ ਕਿ ਉਸ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਖੜਾ ਕਰੋ।
ਝੂਠ ਬੋਲਣਾ:-ਕਿਸੇ ਵੀ ਪਿਆਰ ਦੇ ਰਿਸ਼ਤੇ 'ਚ ਜੇਕਰ ਝੂਠ ਬੋਲਿਆ ਜਾਵੇ ਤਾਂ ਉਹ ਕਿਸੇ ਵੀ ਪਾਰਟਨਰ ਲਈ ਚੰਗੀ ਗੱਲ ਨਹੀਂ ਹੁੰਦੀ। ਜੇਕਰ ਤੁਸੀਂ ਆਪਣੀ ਗਰਲਫ੍ਰੈਂਡ ਨੂੰ ਬਿਨ੍ਹਾਂ ਕਾਰਨ ਝੂਠ ਬੋਲਦੇ ਫੜ ਲੈਂਦੇ ਹੈ ਤਾਂ ਸਮਝੋ ਉਹ ਥੋੜ੍ਹੀ ਪਾਗਲ ਹੈ।
ਜਾਣੋ ਕੌਫੀ ਦੇ ਚਮੜੀ ਨੂੰ ਲਾਭ
NEXT STORY