ਢਾਕਾ - ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਰੂਬੇਲ ਹੁਸੈਨ ਨੂੰ ਐਤਵਾਰ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ, ਜਿਸ ਤੋਂ ਬਾਅਦ ਉਸਦੇ ਵਿਸ਼ਵ ਕੱਪ ਵਿਚ ਖੇਡਣ ਦਾ ਰਸਤਾ ਸਾਫ ਹੋ ਗਿਆ ਹੈ।ਬੰਗਾਲਦੇਸ਼ ਦੇ ਤੇਜ਼ ਗੇਂਦਬਾਜ਼ ਦਾ 14 ਫਰਵਰੀ ਤੋਂ 29 ਮਾਰਚ ਤਕ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਚੱਲਣ ਵਾਲੇ ਵਿਸ਼ਵ ਕੱਪ ਵਿਚ ਖੇਡਣਾ ਸ਼ੱਕੀ ਮੰਨਿਆ ਜਾ ਰਿਹਾ ਸੀ, ਜਦੋਂ ਪਿਛਲੇ ਵੀਰਵਾਰ ਨੂੰ ਢਾਕਾ ਦੀ ਇਕ ਅਦਾਲਤ ਨੇ ਉਸਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਸੀ। ਇਕ ਅਭਿਨੇਤਰੀ ਨੇ ਪਿਛਲੇ ਮਹੀਨੇ ਰੂਬੇਲ 'ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਏ ਸਨ। 25 ਸਾਲਾ ਰੂਬੇਲ ਬੰਗਲਾਦੇਸ਼ ਵਲੋਂ 22 ਟੈਸਟ ਮੈਚ ਤੇ 53 ਵਨ ਡੇ ਕੌਮਾਂਤਰੀ ਮੈਚ ਖੇਡ ਚੁੱਕਾ ਹੈ।
ਵੈਸਟਇੰਡੀਜ਼ ਦੇ ਕਲਾਈਵ ਲਾਇਡ ਨੇ ਚੁੰਮਿਆ ਪਹਿਲਾ ਵਿਸ਼ਵ ਕੱਪ
NEXT STORY