7 ਤੋਂ 21 ਜੂਨ 1975 ਤੱਕ ਚੱਲੇ ਪਹਿਲੇ ਵਿਸ਼ਵ ਕੱਪ 'ਚ ਵੈਸਟਇੰਡੀਜ਼ ਟੀਮ ਦੀ ਸਰਦਾਰੀ ਰਹੀ। ਪਹਿਲੇ ਸੈਮੀਫਾਈਨਲ ਮੁਕਾਬਲੇ 'ਚ ਵੈਸਟਇੰਡੀਜ਼ ਦੀ ਟੀਮ ਨਿਊਜ਼ੀਲੈਂਡ ਨੂੰ ਪਛਾੜਦਿਆਂ ਫਾਈਨਲ 'ਚ ਪੁੱਜੀ, ਜਦਕਿ ਦੂਜੇ ਸੈਮੀਫਾਈਨਲ 'ਚ ਆਸਟ੍ਰੇਲੀਆ ਦੀ ਟੀਮ ਨੇ ਮੇਜ਼ਬਾਨ ਇੰਗਲੈਂਡ ਨੂੰ ਮਾਤ ਦੇ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਅਤੇ ਲਾਰਡਜ਼ ਦੇ ਮੈਦਾਨ 'ਚ 21 ਜੂਨ ਨੂੰ ਵਿਸ਼ਵ ਕੱਪ ਦਾ ਪਹਿਲਾ ਫ਼ਾਈਨਲ ਖੇਡਿਆ ਗਿਆ। ਆਸਟ੍ਰੇਲੀਆ ਨੇ ਟਾਸ ਜਿੱਤ ਪਹਿਲਾਂ ਫ਼ੀਲਡਿੰਗ ਕਰਨ ਦਾ ਫ਼ੈਸਲਾ ਕੀਤਾ, ਜੋ ਉਨ੍ਹਾਂ 'ਤੇ ਭਾਰੂ ਪਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਦੀ ਟੀਮ ਨੇ ਕਪਤਾਨ ਕਲਾਈਵ ਲਾਇਡ ਵਲੋਂ 12 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 85 ਗੇਂਦਾਂ 'ਤੇ ਜੜੇ ਵਿਸ਼ਵ ਕੱਪ ਦੇ ਪਹਿਲੇ ਤੂਫ਼ਾਨੀ ਸੈਂਕੜੇ ਦੀ ਬਦੌਲਤ 291 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰ ਦਿੱਤਾ। ਆਸਟ੍ਰੇਲੀਆ ਦੇ ਇਆਨ ਚੈਪਲ ਵਲੋਂ ਬਣਾਈਆਂ ਗਈਆਂ 62, ਟਰਨਰ 40, ਵਾਲਟਰ 35 ਅਤੇ ਐਡਵਰਡਜ਼ ਦੀਆਂ 28 ਦੌੜਾਂ ਵੀ ਜਿੱਤ ਲਈ ਘੱਟ ਰਹਿ ਗਈਆਂ ਅਤੇ ਆਸਟ੍ਰੇਲੀਆ ਦੀ ਪਾਰੀ 274 ਦੌੜਾਂ 'ਤੇ ਹੀ ਸਿਮਟ ਗਈ। ਵੈਸਟ ਇੰਡੀਜ਼ ਦੀ ਟੀਮ ਨੇ ਇਹ ਖਿਤਾਬੀ ਮੁਕਾਬਲਾ 17 ਦੌੜਾਂ ਦੇ ਫ਼ਰਕ ਨਾਲ ਜਿੱਤ ਲਿਆ। ਵੈਸਟ ਇੰਡੀਜ਼ ਦਾ ਕਪਤਾਨ ਕਲਾਈਵ ਲਾਇਡ 'ਮੈਨ ਆਫ ਦੀ ਮੈਚ' ਬਣਿਆ। ਆਸਟ੍ਰੇਲੀਆ ਨੂੰ ਹਰਾ ਕੇ ਵੈਸਟ ਇੰਡੀਜ਼ ਨੇ ਕ੍ਰਿਕਟ ਵਿਸ਼ਵ ਕੱਪ ਦਾ ਪਹਿਲਾ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਅਤੇ ਵਿੰਡੀਜ਼ ਟੀਮ ਦੇ ਕਪਤਾਨ ਕਲਾਈਵ ਲਾਇਡ ਨੇ ਪਹਿਲੇ ਵਿਸ਼ਵ ਕੱਪ ਨੂੰ ਚੁੰਮਿਆ।
'ਬੀ. ਸੀ. ਸੀ. ਆਈ. ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਦਾ ਕੀਤਾ ਦੁਰਉਪਯੋਗ'
NEXT STORY