ਦੱਖਣੀ ਅਫਰੀਕਾ ਵਿਰੁੱਧ 90 ਦੌੜਾਂ ਦੀ ਮੈਚ ਜਿਤਾਊ ਪਾਰੀ ਖੇਡਣ ਵਾਲੇ ਵੈਸਟਇੰਡੀਜ਼ ਬੱਲੇਬਾਜ਼ ਕ੍ਰਿਸ ਗੇਲ ਨੇ ਵਨਡੇ ਲੜੀ ਅਤੇ ਵਿਸ਼ਵ ਕੱਪ ਵਿਚੋਂ ਡਵੇਨ ਬ੍ਰਾਵੋ ਅਤੇ ਕੀਰਨ ਪੋਲਾਰਡ ਨੂੰ ਬਾਹਰ ਕੱਢਣ ਤੋਂ ਬਾਅਦ ਵੈਸਟਇੰਡੀਜ਼ ਕ੍ਰਿਕਟ ਬੋਰਡ ਅਤੇ ਚੋਣ ਕਮੇਟੀ ਦੇ ਮੁੱਖੀ ਕਲਾਈਵ ਲਾਇਡ 'ਤੇ ਤਿੱਖ਼ਾ ਹਮਲਾ ਬੋਲਿਆ ਹੈ।
ਗੇਲ ਨੇ ਵਾਰ-ਵਾਰ ਇਸ ਨੂੰ 'ਹਾਸੋਹੀਣੀ' ਕਰਾਰ ਦਿੱਤਾ। ਗੇਲ ਨੂੰ ਲੱਗਦਾ ਹੈ ਕਿ ਟ੍ਰਿਨੀਦਾਦੀਅਨ ਦੇ ਦੋ ਆਲਰਾਊਂਡਰ 'ਤੇ ਇਹ 'ਅੱਤਿਆਚਾਰ' ਵਾਂਗ ਹੈ।
ਗੇਲ ਨੇ ਕਿਹਾ, ''ਕਿਉਂ ਇਹ ਦੋ ਖਿਡਾਰੀ ਟੀਮ 'ਚ ਨਹੀਂ ਹੋ ਸਕਦੇ। ਮੇਰੇ ਵਾਸਤੇ ਤਾਂ ਇਹ ਉਨ੍ਹਾਂ 'ਤੇ 'ਜੁਲਮ' ਵਾਂਗ ਹੈ। ਇਹ ਸਿਰਫ ਹਾਸੋਹੀਣਾ ਹੈ। ਹਾਸੋਹੀਣਾ ਹੈ। ਸਚਮੁੱਚ ਬਹੁਤ ਦਰਦ ਹੋਇਆ। ਸੱਚ ਦੱਸਾਂ ਤਾਂ ਇਸ ਨਾਲ ਮੇਰਾ ਦਿਲ ਟੁੱਟ ਗਿਆ। ਪੋਲਾਰਡ ਤੇ ਬ੍ਰਾਵੋ ਤੋਂ ਬਿਨ੍ਹਾਂ ਸਾਡੇ ਕੋਲ ਮਜਬੂਤ ਟੀਮ ਨਹੀਂ ਰਹੀ।''
ਸ਼ਨੀਵਾਰ ਨੂੰ ਵੈਸਟਇੰਡੀਜ਼ ਬੋਰਡ ਨੇ 15 ਮੈਂਬਰੀ ਵਿਸ਼ਵ ਕੱਪ ਟੀਮ ਦਾ ਐਲਾਨ ਕਰ ਦਿੱਤਾ, ਜਿਸ ਦੀ ਅਗਵਾਈ ਹੈਸਨ ਹੋਲਡਰ ਸੰਭਾਲੇਗਾ ਤੇ ਉਪ-ਕਪਤਾਨ ਮਾਰਲਨ ਸੈਮੂਅਲਸ ਹੋਵੇਗਾ।
'ਖਿਡਾਰੀ ਸੁੰਦਰ ਲੜਕੀਆਂ ਦੇ ਝਾਂਸੇ 'ਚ ਨਾ ਆਉਣ'
NEXT STORY