ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਮਾਡਲ ਅਤੇ ਅਭਿਨੇਤਰੀ ਪੂਨਮ ਪਾਂਡੇ ਆਪਣੀ ਨਵੀਂ ਫਿਲਮ 'ਮਾਲਿਨੀ ਐਂਡ ਕੰਪਨੀ' 'ਚ ਨਜ਼ਰ ਆਉਣ ਲਈ ਤਿਆਰ ਹੈ। ਇਸ ਫਿਲਮ ਦਾ ਪਹਿਲਾ ਪ੍ਰੋਮੋ ਜਾਰੀ ਕਰ ਦਿੱਤਾ ਹੈ। ਪੂਨਮ ਇਸ ਪ੍ਰੋਮੋ 'ਚ ਖੂਬ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ। ਹੱਥ 'ਚ ਬੰਦੂਕ ਅਤੇ ਅੰਖਾਂ 'ਚ ਐਵੀਏਟਰ ਗਲਾਸ, ਪੂਨਮ ਪਾਂਡੇ ਦਾ ਇਹ ਐਕਸ਼ਨ ਪੈਕਡ ਲੁੱਕ ਪੋਸਟਰ ਰਿਲੀਜ਼ ਹੋਣ ਦੇ ਨਾਲ ਹੀ ਚਰਚਾ ਬਟੋਰਨ ਲੱਗ ਗਿਆ ਹੈ। ਹਾਲ ਹੀ 'ਚ 'ਮਾਲਿਨੀ ਐਂਡ ਕੰਪਨੀ' ਦਾ ਰਿਲੀਜ਼ ਹੋਏ ਪ੍ਰੋਮੋ ਨੂੰ ਦੇਖ ਕੇ ਇਕ ਗੱਲ ਤਾਂ ਸਾਫ ਜ਼ਾਹਰ ਹੈ ਕਿ ਫਿਲਮ 'ਚ ਉਸ ਦਾ ਕਿਰਦਾਰ ਉਸ ਦੀ ਹੁਣ ਤੱਕ ਦੀ ਇਮੇਜ ਤੋਂ ਕਾਫੀ ਵੱਖਰਾ ਰਹਿਣ ਵਾਲਾ ਹੈ। ਹਾਲਾਂਕਿ ਪੂਨਮ ਪਾਂਡੇ ਦਾ ਇਹ ਅੰਦਾਜ਼ ਪਰਦੇ 'ਤੇ ਕਦੋਂ ਆਵੇਗਾ ਇਸ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਫਿਲਮ ਦੀ ਸ਼ੂਟਿੰਗ ਅਜੇ ਜਾਰੀ ਹੈ।
‘ਬਿੱਗ ਬੌਸ’ ਦੇ ਘਰ ’ਚ ਕਰਿਸ਼ਮਾ ਨੇ ਤੋੜਿਆ ਨਿਯਮ, ਕੀਤੀ ਮੋਬਾਈਲ ਦੀ ਵਰਤੋਂ (ਦੇਖੋ ਤਸਵੀਰਾਂ)
NEXT STORY