ਜਲੰਧਰ- ਯੋ ਯੋ ਹਨੀ ਸਿੰਘ ਅੱਜ ਮਿਊਜ਼ਿਕ ਇੰਡਸਟਰੀ ਦਾ ਜਾਣਿਆਂ-ਪਛਾਣਿਆਂ ਨਾਂ ਬਣ ਚੁੱਕਾ ਹੈ। ਕਈ ਰੈਪਰ ਤੇ ਸਿੰਗਰ ਹਨੀ ਸਿੰਘ ਨਾਲ ਕੰਮ ਕਰਨ ਤੋਂ ਬਾਅਦ ਹਿੱਟ ਹੋਏ ਤੇ ਇਨ੍ਹਾਂ 'ਚੋਂ ਕਈ ਹਿੱਟ ਹੋਣ ਤੋਂ ਬਾਅਦ ਹਨੀ ਸਿੰਘ 'ਤੇ ਹੀ ਭਾਰੀ ਪੈਣ ਲੱਗੇ। ਪਿੱਛੇ ਜਿਹੇ ਇਕ ਗੀਤ 'ਸਵੈਗ ਮੇਰਾ ਦੇਸੀ' ਰਿਲੀਜ਼ ਹੋਇਆ ਹੈ, ਜਿਸ ਵਿਚ ਮੰਜ ਮਿਊਜ਼ਿਕ ਤੇ ਰੈਪਰ ਰਫਤਾਰ ਨੇ ਪੇਸ਼ਕਾਰੀ ਦਿੱਤੀ ਸੀ। ਗੀਤ ਦੇ ਬੋਲ ਹਨੀ ਸਿੰਘ ਦੇ ਖਿਲਾਫ ਲੱਗ ਰਹੇ ਸਨ ਤੇ ਹੁਣ ਇਕ ਹੋਰ ਗੀਤ 'ਦੇਸੀ ਹਿੱਪ ਹੌਪ' ਰਿਲੀਜ਼ ਹੋਇਆ ਹੈ।
ਇਹ ਗੀਤ ਯੂਟਿਊਬ 'ਤੇ ਕਾਫੀ ਧਮਾਲ ਮਚਾ ਰਿਹਾ ਹੈ। ਇਸ ਵਿਚ ਮੰਜ ਮਿਊਜ਼ਿਕ ਰਫਤਾਰ ਤੇ ਬਾਦਸ਼ਾਹ ਤੋਂ ਇਲਾਵਾ ਹੋਰ ਵੀ ਰੈਪ ਸਟਾਰ ਨਜ਼ਰ ਆ ਰਹੇ ਹਨ। ਇਸ ਗੀਤ 'ਤੇ ਮਿਊਜ਼ਿਕ ਡਾਰੈਕਟਰ ਤੇ ਸਿੰਗਰ ਮੰਜ ਮਿਊਜ਼ਿਕ ਨੇ ਆਪਣੇ ਫੇਸਬੁੱਕ ਪੇਜ 'ਤੇ ਸਫਾਈ ਦਿੱਤੀ ਹੈ। ਇਹੀ ਨਹੀਂ ਰੈਪਰ ਰਫਤਾਰ ਨੇ ਵੀ ਇਸ ਗੀਤ ਨੂੰ ਲੈ ਕੇ ਸਫਾਈ ਦਿੱਤੀ ਹੈ। ਦੋਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਦੇਸੀ ਹਿੱਪ ਹੌਪ' ਯੋ ਯੋ ਹਨੀ ਸਿੰਘ ਦੇ ਖਿਲਾਫ ਨਹੀਂ ਗਾਇਆ ਗਿਆ ਹੈ। ਉਹ ਹਨੀ ਸਿੰਘ ਦੇ ਮਿਊਜ਼ਿਕ ਦੇ ਫੈਨ ਤੇ ਉਸ ਦੀ ਚੰਗੀ ਤੇ ਧਮਾਕੇਦਾਰ ਵਾਪਸੀ ਦੀ ਇੱਛਾ ਕਰਦੇ ਹਨ। ਉਨ੍ਹਾਂ ਇਹ ਵੀ ਲਿਖਿਆ ਕਿ ਇਹ ਗੀਤ ਉਨ੍ਹਾਂ ਨੇ ਆਪਣੇ ਦੁਸ਼ਮਣਾਂ ਦੇ ਨਾਂ ਕੀਤਾ ਹੈ।
'ਬਜੰਰਗੀ ਭਾਈਜਾਨ' ਦੇ ਸੈੱਟ 'ਤੇ ਸਲਮਾਨ ਨੂੰ ਮਿਲਣ ਪਹੁੰਚੀ ਅਰਪਿਤਾ (ਦੇਖੋ ਤਸਵੀਰਾਂ)
NEXT STORY