ਮੁੰਬਈ- ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਅਤੇ ਰਣਬੀਰ ਕਪੂਰ ਦੀ ਮੰਗਣੀ ਦੀਆਂ ਖਬਰਾਂ ਵਿਚਾਲੇ ਉਮੰਗ ਪੁਲਸ ਸ਼ੋਅ ਦੌਰਾਨ ਕੈਟ ਦੀ ਉਂਗਲੀ 'ਚ ਭਾਰੀ ਹੀਰੇ ਦੀ ਅੰਗੂਠੀ ਦਿਖਾਈ ਦਿੱਤੀ। ਇਸ ਨੂੰ ਦੇਖ ਕੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਉਸ ਦੀ ਮੰਗਣੀ ਹੋ ਗਈ ਹੈ। ਅਜਿਹੀਆਂ ਖਬਰਾਂ ਵੀ ਆ ਚੁੱਕੀਆਂ ਹਨ ਕਿ ਰਣਬੀਰ ਅਤੇ ਕੈਟ ਮਈ ਮਹੀਨੇ 'ਚ ਵਿਆਹ ਕਰਨ ਵਾਲੇ ਹਨ। ਤੁਹਾਨੂੰ ਦੱਸ ਦਈਏ ਦੋਹਾਂ ਨੇ ਮੁੰਬਈ ਦੇ ਇਕ ਖੂਬਸੂਰਤ ਇਲਾਕੇ 'ਚ ਘਰ ਵੀ ਲਿਆ ਹੈ, ਜਿੱਥੇ ਉਹ ਦੋਵੇਂ ਇਕੱਠੇ ਰਹਿੰਦੇ ਹਨ। ਅਜੇ ਕੁਝ ਹੀ ਦਿਨ ਪਹਿਲਾਂ ਦੋਹਾਂ ਦੀ ਮੰਗਣੀ ਦੀ ਖਬਰ ਆਈ ਸੀ। ਇਥੋਂ ਤੱਕ ਕਿਹਾ ਗਿਆ ਸੀ ਕਿ ਦੋਹਾਂ ਨੇ ਲੰਡਨ 'ਚ ਮੰਗਣੀ ਕਰ ਲਈ ਹੈ ਅਤੇ ਹੁਣ ਕੈਟਰੀਨਾ ਦੇ ਹੱਥ ਇਹ ਅੰਗੂਠੀ ਦਿਖਾਈ ਦਿੱਤੀ ਹੈ।
ਕੀ 'Yo Yo Honey Singh' ਨੂੰ ਚੈਲੰਜ ਸੀ ਇਹ ਗੀਤ! (ਦੇਖੋ ਤਸਵੀਰਾਂ)
NEXT STORY