ਮੁੰਬਈ (ਬਿਊਰੋ) - ਕਰਵਾ ਚੌਥ ਆਉਣ ਵਾਲਾ ਹੈ ਅਤੇ ਇਸ ਤਿਉਹਾਰ ਮੌਕੇ ਪਤੀ ਆਪਣੀ ਪਤਨੀ ਨੂੰ ਤੋਹਫੇ ਦਿੰਦੇ ਹਨ। ਇਸ ਵਾਰ ਕਰਵਾ ਚੌਥ 20 ਅਕਤੂਬਰ 2024 ਨੂੰ ਹੈ। ਕਰਵਾ ਚੌਥ ਆਉਣ ਤੋਂ ਪਹਿਲਾਂ ਅਦਾਕਾਰਾ ਕੈਟਰੀਨਾ ਕੈਫ ਨੂੰ ਉਨ੍ਹਾਂ ਦੇ ਪਤੀ ਵਿੱਕੀ ਕੌਸ਼ਲ ਨੇ ਗਿਫਟ ਦਿੱਤਾ ਹੈ। ਦਰਅਸਲ, ਵਿੱਕੀ ਨੇ ਕੈਟਰੀਨਾ ਕੈਫ ਨੂੰ ਇੱਕ ਰੇਂਜ ਰੋਵਰ 3.0 LWB ਆਟੋਬਾਇਓਗ੍ਰਾਫੀ ਵੇਰੀਐਂਟ ਲਗਜ਼ਰੀ ਕਾਰ ਗਿਫਟ ਕੀਤੀ ਹੈ। ਇਹ ਕਾਰ 3.89 ਕਰੋੜ ਰੁਪਏ ਦੀ ਹੈ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ
ਦੱਸ ਦੇਈਏ ਕਿ ਇਹ ਕੈਟਰੀਨਾ ਕੈਫ ਦੀ ਪਹਿਲੀ ਲਗਜ਼ਰੀ ਕਾਰ ਨਹੀਂ ਹੈ। ਕੈਟਰੀਨਾ ਕੈਫ ਦੇ ਗੈਰਾਜ 'ਚ ਇੱਕ ਲਗਜ਼ਰੀ ਵੈਨਿਟੀ ਵੈਨ ਅਤੇ ਹੋਰ ਹਾਈਐਂਡ ਕਾਰਾਂ ਹਨ, ਜਿਸ 'ਚ ਮਰਸਡੀਜ਼ ML 350, Audi Q7, ਅਤੇ Audi Q3 ਸ਼ਾਮਲ ਹਨ। ਹਾਲ ਹੀ ‘ਚ ਕੈਟਰੀਨਾ ਕੈਫ ਨੂੰ ਆਪਣੀ ਨਵੀਂ ਰੇਂਜ ਰੋਵਰ ‘ਚ ਮੁੰਬਈ ਦੀਆਂ ਸੜਕਾਂ ‘ਤੇ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਕਾਰ ਨਾਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਅੱਜਕਲ ਕੈਟਰੀਨਾ ਕੈਫ ਆਪਣੀ ਨਵੀਂ ਕਾਰ ‘ਚ ਨਜ਼ਰ ਆ ਰਹੀ ਹੈ। ਰੇਂਜ ਰੋਵਰ ਦੀ ਇਸ ਕਾਰ ਦੀ ਗੱਲ ਕਰੀਏ ਤਾਂ ਰੇਂਜ ਰੋਵਰ 3.0 LWB ਆਟੋਬਾਇਓਗ੍ਰਾਫੀ ਡੀਜ਼ਲ ਇੰਜਣ ‘ਚ ਆਉਂਦੀ ਹੈ। ਇਸ ‘ਚ ਹਾਈ ਪਾਵਰ ਇੰਜਣ ਹੈ ਅਤੇ ਇਸ ਕਾਰ ਨੂੰ ਆਟੋਮੈਟਿਕ ਟਰਾਂਸਮਿਸ਼ਨ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਕਾਰ ‘ਚ ਨਵੀਂ ਪੀੜ੍ਹੀ ਲਈ 7 ਕਲਰ ਆਪਸ਼ਨ ਉਪਲਬਧ ਹਨ। ਇਸ ਕਾਰ 'ਚ 2997 ਸੀਸੀ ਦਾ ਸ਼ਕਤੀਸ਼ਾਲੀ ਇੰਜਣ ਹੈ, ਜੋ ਸੜਕ 'ਤੇ 234 ਕਿਲੋਮੀਟਰ ਪ੍ਰਤੀ ਘੰਟੇ ਦੀ ਟਾਪ ਸਪੀਡ ਦਿੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ 'ਤੇ ਦਿੱਤੇ ਬਿਆਨ 'ਤੇ ਕੰਗਨਾ ਦਾ ਯੂ-ਟਰਨ, ਹੁਣ ਫਿਰ ਆਖੀ ਵੱਡੀ ਗੱਲ
ਰੇਂਜ ਰੋਵ 'ਚ 4 ਵ੍ਹੀਲ ਡਰਾਈਵ ਵਿਕਲਪ ਦੇ ਨਾਲ ਆਉਂਦੀ ਹੈ। ਰੇਂਜ ਰੋਵਰ 3.0 ਐਲਡਬਲਯੂਬੀ ਇੱਕ ਹਾਈ ਸਪੀਡ ਕਾਰ ਹੈ, ਜੋ ਸਿਰਫ਼ 6.3 ਸਕਿੰਟਾਂ 'ਚ ਆਸਾਨੀ ਨਾਲ 0 ਤੋਂ 100 ਕਿਲੋਮੀਟਰ ਦੀ ਰਫ਼ਤਾਰ ਫੜ ਸਕਦੀ ਹੈ। ਕਾਰ ਫੁੱਲ ਟੈਂਕ ਫਿਊਲ ‘ਤੇ ਕੁੱਲ 1053 ਕਿਲੋਮੀਟਰ ਤੱਕ ਚੱਲਦੀ ਹੈ। ਕਾਰ ‘ਚ 4 ਵ੍ਹੀਲ ਡਰਾਈਵ ਦਾ ਆਪਸ਼ਨ ਹੈ, ਜਿਸ ਕਾਰਨ ਇਹ ਖ਼ਰਾਬ ਸੜਕਾਂ ‘ਤੇ ਵੀ ਹਾਈ ਪਾਵਰ ਜਨਰੇਟ ਕਰਦੀ ਹੈ। ਕਾਰ ਦੀ ਲੰਬਾਈ 5252 ਮਿਲੀਮੀਟਰ ਹੈ, ਜੋ ਇਸ ਨੂੰ ਬਹੁਤ ਹੀ ਸਟਾਈਲਿਸ਼ ਹਾਈ ਕਲਾਸ ਲੁੱਕ ਦਿੰਦੀ ਹੈ। ਕਾਰ 'ਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ, ਟੀਵੀ ਸਕਰੀਨ, ਐਡਜਸਟੇਬਲ ਸੀਟ ਅਤੇ ਡਿਊਲ ਕਲਰ ਵਿਕਲਪ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪਰਿਣੀਤੀ-ਰਾਘਵ ਦੇ ਵਿਆਹ ਨੂੰ ਹੋਇਆ 1 ਸਾਲ, ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ
NEXT STORY