ਲੰਡਨ- ਕੇਵਿਨ ਪੀਟਰਸਨ ਨੂੰ ਬਰਖ਼ਾਸਤ ਕਰਨ ਦੇ ਇੰਗਲੈਂਡ ਕੇ ਵੇਲਸ ਕ੍ਰਿਕਟ ਬੋਰਡ ਦੇ ਫੈਸਲੇ ਨੂੰ 'ਗੈਰ-ਜ਼ਰੂਰੀ' ਕਰਾਰ ਦਿੰਦੇ ਹੋਏ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੇ ਕਿਹਾ ਹੈ ਕਿ ਇਸ ਮਸਲੇ ਨੂੰ ਵੱਖਰੇ ਤਰੀਕੇ ਨਾਲ ਵੀ ਨਿਪਟਿਆ ਜਾ ਸਕਦਾ ਸੀ। 34 ਸਾਲਾਂ ਪੀਟਰਸਨ ਨੂੰ ਇੰਗਲੈਂਡ ਨੇ ਪਿਛਲੇ ਸਾਲ ਏਸ਼ੇਜ 'ਚ 0-5 ਦੀ ਹਾਰ ਤੋਂ ਬਾਅਦ ਬਾਹਰ ਕਰ ਦਿੱਤਾ ਸੀ। ਪੀਟਰਸਨ ਨੇ ਇਸ ਤੋਂ ਬਾਅਦ ਕਿਤਾਬ ਲਿਖੇ ਜਿਸ 'ਚ ਇੰਗਲੈਂਡ ਦੇ ਡ੍ਰੈਸਿੰਗ ਰੂਮ 'ਚ ਇਕ-ਦੂਜੇ 'ਤੇ ਹਾਵੀ ਹੋਣ ਦਾ ਰਿਵਾਜ਼ ਦਾ ਜ਼ਿਕਰ ਕੀਤਾ।
ਬ੍ਰਾਡ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਬਰਖ਼ਾਸਤ ਕਰਨ ਨਾਲ ਮੀਡੀਆ 'ਚ ਉਹ ਵੱਡੀ ਖ਼ਬਰ ਬਣ ਗਈ। ਅਜਿਹਾ ਲੱਗਦਾ ਹੈ ਕਿ ਇਹ ਗੈਰ-ਜ਼ਰੂਰੀ ਸੀ ਜਦਕਿ ਹੋਰ ਖਿਡਾਰੀ ਵੀ ਖਰਾਬ ਫਾਰਮ ਕਾਰਨ ਹਟਾ ਦਿੱਤੇ ਜਾਂਦੇ ਹਨ। ਇਸ ਨੂੰ ਹੋਰ ਤਰੀਕੇ ਨਾਲ ਵੀ ਨਿਬੇੜਿਆ ਜਾ ਸਕਦਾ ਹੈ। ਚੰਗਾ ਹੁੰਦਾ ਜੇਕਰ ਪੀਟਰਸਨ ਦਾ ਕੌਮਾਂਤਰੀ ਕੈਰੀਅਰ ਖ਼ਤਮ ਕਰਨ ਦੀ ਬਜਾਏ ਉਸ ਨੂੰ ਸਿਰਫ ਟੀਮ 'ਚੋਂ ਬਾਹਰ ਕੀਤਾ ਜਾਂਦਾ।
ਮੇਸੀ, ਨੇਮਾਰ ਤੇ ਸੁਆਰੇਜ ਨੇ ਬਾਰਸੀਲੋਨਾ ਨੂੰ ਦਿਵਾਈ ਜਿੱਤ
NEXT STORY